ਪੰਜਾਬੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲਈ ਸੋਮ ਪ੍ਰਕਾਸ਼ ਆਏ ਅੱਗੇ, ਜਾਰੀ ਕੀਤੇ ਦੋ ਹੈਲਪਲਾਈਨ ਨੰਬਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੂਸ ਵੱਲੋਂ ਯੂਕਰੇਨ ਉਪਰ ਹਮਲੇ ਦੇ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਯੂਕਰੇਨ ਵਿੱਚ ਫਸ ਚੁੱਕੇ ਹਨ ਉੱਥੇ ਹੀ ਭਾਰਤ ਦੇ ਬਹੁਤ ਸਾਰੇ ਨੌਜਵਾਨ, ਜੋ ਯੁਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਨੌਜਵਾਨ ਇਸ ਹਮਲੇ ਕਾਰਨ ਯੂਕਰੇਨ ਵਿੱਚ ਫਸ ਚੁੱਕੇ ਹਨ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਸਾਰੇ ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਇਆ ਜਾ ਰਿਹਾ ਹੈ ਅਤੇ ਭਾਰਤ ਵਾਪਸ ਲਿਆਉਣ ਦਾ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ।
ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮਾਮਲੇ ਸੰਬੰਧੀ 2 ਵਾਰ ਉੱਚ ਪੱਧਰੀ ਮੀਟਿੰਗ ਬੁਲਾਈ ਅਤੇ 4 ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਨਾਲ ਲੱਗਦਿਆਂ ਦੇਸ਼ਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਦੇਸ਼ ਵਾਪਿਸ ਲਿਆਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਭਾਰਤੀ ਕੂਟਨੀਤੀ ਦਾ ਹੀ ਨਤੀਜਾ ਹੈ ਕਿ ਪਿਛਲੇ ਚਾਰ ਦਿਨਾਂ ਵਿੱਚ ਫਲਾਈਟਾਂ ਰਾਹੀਂ ਦੋ ਹਜ਼ਾਰ ਤੋਂ ਵੱਧ ਲੋਕਾਂ ਨੂੰ ਭਾਰਤ ਵਾਪਿਸ ਲਿਆਂਦਾ ਜਾ ਸਕਿਆ ਹੈ।

Advertisements

ਜਿਲਾ ਪ੍ਰਧਾਨ ਨਿਪੁਨ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਯੂਕਰੇਨ ਵਿੱਚ ਵਸਿਆ ਹੋਇਆ ਹੈ ਤਾਂ ਉਨ੍ਹਾਂ ਦੀ ਮਦਦ ਲਈ ਦੋ ਹੈਲਪ ਲਾਈਨ ਨੰਬਰ +9173572-00001, +9198154-25173 ਜਾਰੀ ਕੀਤੇ ਜਾ ਰਹੇ ਹਨ। ਹੇਠ ਲਿਖੀ ਲੋੜੀਂਦੀ ਜਾਣਕਾਰੀ ਭਰ ਕੇ ਇਹਨਾਂ ਹੈਲਪਲਾਈਨ ਨੰਬਰਾਂ ਤੇ ਵੱਟਸਅਪ ਰਾਹੀਂ ਭੇਜੀ ਜਾਵੇ ਤਾਂ ਜੋ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਉਨਾਂ ਦੇ ਪਰਿਵਾਰਾਂ ਨਾਲ ਜਲਦੀ ਤੋਂ ਜਲਦੀ ਮਿਲਾ ਸਕੀਏ।

1.ਨਾਮ-, 2.ਪਿਤਾ ਦਾ ਨਾਮ:-, ਪਾਸਪੋਰਟ ਨੰਬਰ:-, ਮੌਜੂਦਾ ਨਾਲ ਲੱਗਦੇ ਬਾਰਡਰ ਵਾਲੇ ਦੇਸ਼ ਦਾ ਨਾਮ:—, 5.ਯੂਕਰੇਨ ਦਾ ਪਤਾ:-, 6.ਯੂਕਰੇਨ ਦਾ ਮੋਬਾਇਲ ਨੰਬਰ:-, 7.ਭਾਰਤੀ ਸੂਬਾ, 8.ਭਾਰਤ ਦਾ ਪਤਾ, 9.ਭਾਰਤ ਦਾ ਮੋਬਾਇਲ ਨੰਬਰ:-

LEAVE A REPLY

Please enter your comment!
Please enter your name here