ਵਿਸ਼ਵ ਸੁਨਣ ਦਿਵਸ “ਜਿੰਦਗੀ ਭਰ ਸੁਨਣ ਲਈ ਧਿਆਨ ਨਾਲ ਸੁਣੋ”ਥੀਮ ਤਹਿਤ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਸੁਨਣ ਦਿਵਸ “ਜਿੰਦਗੀ ਭਰ ਸੁਨਣ ਲਈ ਧਿਆਨ ਨਾਲ ਸੁਣੋ”ਥੀਮ ਤਹਿਤ ਸਿਹਤ ਵਿਭਾਗ ਵੱਲੋਂ ਡਾਕਟਰ ਪਰਮਿੰਦਰ ਕੋਰ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਸਿਵਲ ਸਰਜਨ ਡਾਕਟਰ ਪਵਲ ਕੁਮਾਰ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ ਜਾਗਰੂਕ ਗਤੀਵਿਧੀਆਂ ਵੱਜੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾਕਟਰ ਜਸਵਿੰਦਰ ਸਿੰਘ, ਇੰਚ:ਸਿਵਲ ਹਸਪਤਾਲ, ਡਾਕਟਰ ਸਵਾਤੀ ਐਸ.ਐਮ.ਉ, ਡਾਕਟਰ ਕਮਲੇਸ਼ ਕੁਮਾਰੀ ਨੋਡਲ ਅਫ਼ਸਰ, ਡਾਕਟਰ ਰਜਵੰਤ ਕੋਰ ਅਤੇ ਡਾਕਟਰ ਗਗਨਦੀਪ ਕੋਰ ਸ਼ਾਮਿਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ 03 ਮਾਰਚ ਦਾ ਦਿਨ ਪੂਰੇ ਸੰਸਾਰ ਵਿੱਚ ਸੁਨਣ ਦਿਵਸ ਵੱਜੋ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਲੋਕਾਂ ਵਿੱਚ ਬੋਲਾਪਣ ਰੋਕਣ ਲਈ ਅਤੇ ਬੋਲੇਪਣ ਤੋਂ ਪ੍ਰਭਾਵਿਤ ਵਿਕਅਕੀਤਆਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦੇਣ ਦੇ ਨਾਲ ਉਨ੍ਹਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਜਾਗਰੂਕ ਕਰਨਾ ਹੈ।

Advertisements

ਸੁਨਣ ਦੀ ਸਮਰੱਥਾ ਦੇ ਘੱਟਣ ਦਾ ਕਾਰਣ ਜਮਾਂਦਰੂ, ਕੰਨਾਂ ਦੀ ਲਾਗ ਜਾ ਪੀਕ ਪੈਣਾ, ਜ਼ਿਆਦਾ ਸ਼ੋਰ, ਕੰਨ ਅਤੇ ਸੱਟ ਚੋਟ ਲੱਗਣ ਜਾਂ ਦੁਰਘਟਨਾ ਕਰਕੇ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਧਦੀ ਉਮਰ, ਦਿਮਾਗੀ ਬੁਖਾਰ, ਖਸਰਾ, ਕੰਨ ਫੇੜੇ ਆਦਿ ਕਾਰਨ ਵੀ ਸੁਨਣ ਦੀ ਸਮੱਰਥਾ ਘੱਟ ਜਾਂਦੀ ਹੈ। ਇਸ ਤੋਂ ਬਚਾਓ ਲਈ ਜਾਣਕਾਰੀ ਅਤੇ ਸਮੇਂ-2 ਸਿਰ ਕੰਨਾਂ ਦੀ ਜਾਂਚ ਕਰਵਾਣੀ ਚਾਹੀਦੀ ਹੈ। ਡਾਕਟਰ ਸਵਾਤੀ ਨੇ ਇਸ ਮੌਕੇ ਹਾਜ਼ਰੀ ਨੂੰ ਕੰਨਾਂ ਦੀ ਸਹੀ ਦੇਖਭਾਲ, ਬਿਮਾਰੀਆਂ ਬਚਾਓ ਅਤੇ ਇਲਾਜ ਬਾਰੇ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਬਾਲ ਸਵਸਥ ਕਾਰਿਆਕਰਮ ਤਹਿਤ ਸਕੂਲੀ ਬੱਚਿਆਂ ਅਤੇ ਜਮਾਂਦਰੂ ਬਿਮਾਰੀਆਂ ਤੋ ਪੀੜਤ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ।

ਸੈਮੀਨਾਰ ਵਿੱਚ ਡਾਕਟਰ ਰਜਵੰਤ ਕੋਰ ਨੇ ਵੀ ਆਪਣੇ ਵਿਚਾਂਰ ਸਾਂਝੇ ਕੀਤੇ। ਸੈਮੀਨਾਰ ਉਪਰੰਤ ਨਰਸਿੰਗ ਸਕੂਲ ਦੀਆਂ ਵਿਦਆਰਥਣਾਂ ਵੱਲੋਂ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿੱਚ ਪ੍ਰਭਾਸ਼ਾਲੀ ਰੈਲੀ ਕੀਤੀ ਗਈ।

LEAVE A REPLY

Please enter your comment!
Please enter your name here