ਸੰਸਥਾ ਦਾ ਉਦੇਸ਼ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਕਰਨਾ: ਅਟਵਾਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਦਾ ਉਦੇਸ਼ ਪੇਂਡੂ ਗ਼ਰੀਬ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੈ। ਸੋਸਾਇਟੀ ਅਤੇ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦਰਮਿਆਨ ਹੋਏ ਇਕ ਅਹਿਦਨਾਮੇ ਤਹਿਤ ਸਵੈ ਸਹਾਈ ਗਰੁੱਪ ਅਤੇ ਜੁਆਇੰਟ ਲਾਇਬਿਲਟੀ ਗਰੁੱਪਾਂ ਦੀਆਂ ਔਰਤਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਕਰਵਾ ਕੇ ਬੈਂਕਾਂ ਤੋਂ ਸੂਖਮ ਰਿਣ ਮੁਹਈਆ ਕਰਵਾ ਕੇ ਹਜ਼ਾਰਾਂ ਔਰਤਾਂ ਨੂੰ ਪੈਰਾਂ ਉੱਤੇ ਖੜ੍ਹਾ ਕੀਤਾ ਜਾ ਰਿਹਾ ਹੈ। ਇਹ ਸ਼ਬਦ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਖੇਤੀਬਾੜੀ ਸਹਿਕਾਰੀ ਸਟਾਫ ਸਿਖਲਾਈ ਸੰਸਥਾ ਜਲੰਧਰ ਵਿੱਚ ਚੱਲ ਰਹੇ ਕੋਰਸ ਦੌਰਾਨ ਖੇਤੀਬਾੜੀ ਸਹਿਕਾਰੀ ਸਟਾਫ ਨੂੰ ਸੰਬੋਧਨ ਕਰਨ ਉਪਰੰਤ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਪੱਤਰਕਾਰਾਂ ਨਾਲ ਸਾਂਝੇ ਕੀਤੇ।

Advertisements

ਉਨਾਂ ਕਿਹਾ ਕੇ ਇਸ ਮੁਹਿੰਮ ਵਿੱਚ ਸਹਿਕਾਰੀ ਬੈਂਕਾਂ ਮੋਹਰੀ ਰੋਲ ਨਿਭਾ ਸਕਦੀਆਂ। ਉਨਾਂ ਕਿਹਾ ਕੇ ਸੰਸਥਾ ਵਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਹਜ਼ਾਰਾਂ ਔਰਤਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ ਹੈ। ਸੰਸਥਾ ਦੇ ਕੋਆਰਡੀਨੇਟਰ ਮਨੀਸ਼ ਕੁਮਾਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕੇ ਨਾਬਾਰਡ ਅਤੇ ਸਰਕਾਰ ਦੀਆਂ ਸਕੀਮਾਂ ਜ਼ੋ ਪੇਂਡੂ ਵਿਕਾਸ ਲਈ ਬਣਾਈਆਂ ਗਈਆਂ ਹਨ ਸਿੱਧੇ ਤੌਰ ਤੇ ਲੋਕਾਂ ਤੱਕ ਪੁੱਜਣੀਆਂ ਚਾਹੀਦੀਆਂ ਹਨ। ਇਸ ਮੁਹਿਮ ਵਿੱਚ ਹਰੇਕ ਧਿਰ ਨੂੰ ਸਕਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸਿਖਲਾਈ ਸੰਸਥਾ ਜਲੰਧਰ ਦੇ ਫਕੇਲਟੀ ਡਾ.ਬਲਵਿੰਦਰ ਸਿੰਘ ਖੇਤੀਬਾੜੀ ਸਹਿਕਾਰੀ ਸਟਾਫ ਸਿਖਲਾਈ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਸੋਸਾਇਟੀ ਦੇ ਕੰਮਾਂ ਦੀ ਪ੍ਰਸੰਸਾ ਕੀਤੀ।

LEAVE A REPLY

Please enter your comment!
Please enter your name here