ਗਰੀਬਾਂ ਦੀਆਂ ਖੋਹੀਆਂ ਜਾ ਰਹੀਆਂ ਸਹੂਲਤਾਂ ਦਾ ਬਸਪਾ ਨੇ ਕੀਤਾ ਵਿਰੋਧ

bspਹੁਸ਼ਿਆਰਪੁਰ: ਬਹੁਜਨ ਸਮਾਜ ਪਾਰਟੀ ਵਲ਼ੋਂ ਦਿਨੇਸ਼ ਕੁਮਾਰ ਪੱਪੂ ਜ਼ਿਲ•ਾ ਸਕੱਤਰ ਇੰਚਾਰਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਅਗਵਾਈ ਵਿਚ ਨੀਲੇ ਕਾਰਡ ਕੱਟਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਫਗਵਾੜਾ ਚੌਂਕ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇ ਬਸਪਾ ਆਗੂ ਸੁਮਿੱਤਰ ਸਿੰਘ ਸੀਕਰੀ, ਓਂਕਾਰ ਸਿੰਘ ਝਮਟ, ਇੰਜ. ਮਹਿੰਦਰ ਸਿੰਘ, ਮਦਨ ਸਿੰਘ ਬੈਂਸ, ਮਨਿੰਦਰ ਸਿੰਘ ਸ਼ੇਰਪੁਰੀ, ਓਮਕਾਰ ਸਿੰਘ ਨਿਲੋਆ, ਸੋਮ ਨਾਥ ਬੈਂਸ, ਪਵਨ ਕੁਮਾਰ, ਦਿਲਬਾਗ ਸਿੰਘ ਤਨੁੱਲੀ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਤੇ ਬਸਪਾ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਗ਼ਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਗ਼ਰੀਬ ਲੋਕਾਂ ਨਾਲ ਧੋਖਾ ਕੀਤਾ ਹੈ। ਸਰਕਾਰ ਦੇ ਇਸ ਗ਼ਰੀਬ ਵਿਰੋਧੀ ਫ਼ੈਸਲੇ ਖ਼ਿਲਾਫ਼ ਲੋਕਾਂ ਵਿਚ ਭਾਰੀ ਰੋਸ ਹੈ। ਜਿਨ•ਾਂ ਲੋਕਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਉਨ•ਾਂ ਲੋਕਾਂ ਦੇ ਵੀ ਕਾਰਡ ਕੱਟ ਦਿੱਤੇ ਗਏ ਹਨ। ਉਨ•ਾਂ ਨੇ ਸਰਕਾਰ ਤੋਂ ਮੰਗ ਕੀਤੀ ਜਿਹੜੇ ਗ਼ਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ ਉਹ ਦੁਬਾਰਾ ਬਣਾਏ ਜਾਣ। ਅਕਾਲੀ ਭਾਜਪਾ ਸਰਕਾਰ ਦੀ ਕਥਨੀ ਤੇ ਕਰਨੀ ਵਿਚ ਬਹੁਤ ਫ਼ਰਕ ਹੈ। ਅੱਜ ਪੰਜਾਬ ਅੰਦਰ ਨਸ਼ਾ, ਬੇਰੁਜ਼ਗਾਰੀ ਵੱਡੇ ਪੱਧਰ ਤੇ ਵਧ ਰਹੀ ਹੈ। ਇਸ ਨੂੰ ਰੋਕਣ ਦੀ ਬਜਾਏ ਗ਼ਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ਵੀ ਖ਼ਤਮ ਕਰ ਰਹੀ ਹੈ। ਉਨ•ਾਂ ਕਿਹਾ ਨੀਲੇ ਕਾਰਡ ਹੋਰ ਗ਼ਰੀਬਾਂ ਦੀ ਬੰਦ ਕੀਤੀਆਂ ਸਹੂਲਤਾਂ ਨਾ ਲਾਗੂ ਕੀਤੀਆਂ ਤਾਂ ਬਸਪਾ ਵੱਡੇ ਪੱਧਰ ਤੇ ਸੰਘਰਸ਼ ਕਰੇਗੀ। ਅੰਤ ਵਿਚ ਬਸਪਾ ਆਗੂਆਂ ਨੇ ਐਸ.ਡੀ.ਐਮ. ਅਨੰਦ ਸਾਗਰ ਸ਼ਰਮਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਹਾਜ਼ਰ ਦਿਲਬਾਗ ਸਿੰਘ ਤਨੁੱਲੀ, ਮਨੀਸ਼ ਕੁਮਾਰ ਪ੍ਰੇਮਗੜ•, ਰਮੇਸ਼ ਕੁਮਾਰ ਬਹਾਦਰਪੁਰ, ਅਵਤਾਰ ਸਿੰਘ ਸੁਭਾਸ਼ ਨਗਰ, ਮਨੋਹਰ ਸਿੰਘ ਕਮਾਲਪੁਰ, ਰੰਧਾਵਾ ਸਿੰਘ, ਵਿਕੀ, ਨਿਰੰਜਨ ਕੌਰ, ਜੀਤੋ ਰਾਣੀ, ਕਮਲੇਸ਼ ਕੌਰ, ਵਿੱਦਿਆ ਰਾਣੀ, ਗੁਰਬਚਨ ਕੌਰ, ਰਾਜਪਾਲ ਸਿੰਘ, ਆਕਾਸ਼ ਆਦੀਆ, ਸਤਨਾਮ ਸਿੰਘ, ਰਜਤ ਕੁਮਾਰ, ਬਲਵੰਤ ਸੋਨੂੰ, ਸੰਜੀਵ ਕੁਮਾਰ ਲਾਡੀ, ਰਜੇਸ਼ ਕੁਮਾਰ ਆਦਿ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here