ਪੀਡੀਏ ਦੇ ਉਮੀਦਵਾਰ ਖੁਸ਼ੀ ਰਾਮ ਦੇ ਹੱਕ ਵਿੱਚ ਹਰਗੜ ਵਿਖੇ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਡੈਮੋਕਰੇਟਿਕ ਅਲਾਈਂਸ (ਪੀਡੀਏ) ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਈ.ਏ.ਐਸ.ਅਧਿਕਾਰੀ ਖੁਸ਼ੀ ਰਾਮ ਦੇ ਹੱਕ ਵਿੱਚ ਪਿੰਡ ਹਰਗੜ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ‘ਤੇ ਬੀ.ਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ ਮੈਂਬਰ ਪੀ.ਏ.ਸੀ, ਗੁਰਿੰਦਰਜੀਤ ਸਿੰਘ ਬੋਦਲ ਮੈਂਬਰ ਪੀਏਸੀ ਹਲਕਾ ਇੰਚਾਰਜ ਸ਼ਾਮ ਚੌਰਾਸੀ, ਜ਼ਿਲਾ ਪ੍ਰਧਾਨ ਲਿਪ ਜਗਵਿੰਦਰ ਸਿੰਘ ਰਾਮਗੜ, ਠੇਕੇਦਾਰ ਭਗਵਾਨ ਦਾਸ ਦੋਆਬਾ ਜ਼ੋਨ ਇੰਚਾਰਜ ਅਤੇ ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਗਟ ਕਰਦਿਆਂ ਬੀਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ ਮੈਂਬਰ ਪੀਏਸੀ ਨੇ ਕਿਹਾ ਕਿ ਪੀਡੀਏ ਦੇ ਸਾਂਝੇ ਉਮੀਦਵਾਰ ਸਾਬਕਾ ਆਈ.ਏ.ਐੱਸ. ਅਧਿਕਾਰੀ ਖੁਸ਼ੀ ਰਾਮ ਦੇ ਹੱਕ ਵਿੱਚ ਲਹਿਰ ਚਲਾਉਣ ਲਈ ਇਸ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਪੂਰਾ ਤਾਣ ਲਾ ਰਹੀਆਂ ਹਨ। ਇਸ ਮਕਸਦ ਲਈ ਪਾਰਟੀ ਵੱਲੋਂ ਜ਼ਿਲੇ ਦੇ ਪਿੰਡ-ਪਿੰਡ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੌਰਾਨ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਗੁਰਿੰਦਰਜੀਤ ਸਿੰਘ ਬੋਦਲ ਮੈਂਬਰ ਪੀਏਸੀ ਹਲਕਾ ਇੰਚਾਰਜ ਸ਼ਾਮ ਚੁਰਾਸੀ ਅਤੇ ਜ਼ਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਜਗਵਿੰਦਰ ਸਿੰਘ ਰਾਮਗੜ ਨੇ ਕਿਹਾ ਕਿ ਕਾਂਗਰਸ ਅਕਾਲੀ ਭਾਜਪਾ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਧੋਖਾ ਕੀਤਾ ਹੈ, ਇਹਨਾਂ ਨੇ ਕਦੇ ਵੀ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਲੋਕਾਂ ਨੂੰ ਝੂਠੇ ਸਬਜ਼ ਬਾਗ ਦਿਖਾ ਕੇ ਕੇਵਲ ਵੋਟਾਂ ਹੀ ਵਸੂਲੀਆਂ ਹਨ ਪਰੰਤੂ ਹੁਣ ਲੋਕੀਂ ਜਾਗਰੂਕ ਹੋ ਗਏ ਹਨ।

ਠੇਕੇਦਾਰ ਭਗਵਾਨ ਦਾਸ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਦੇ ਕਿਸਾਨ ਦੁਖੀ ਹਨ ਤੇ ਹੁਣ ਲੋਕ ਛੁਟਕਾਰਾ ਹਾਸਿਲ ਕਰਨ ਲਈ ਫੈਸਲਾ ਲੈਣ ਦਾ ਮੰਨ ਬਣਾ ਚੁੱਕੇ ਹਨ। ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਕਿਹਾ ਕਿ ਨਾ ਤਾਂ ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਕਿਰਸਾਨ, ਗਰੀਬ ਤੇ ਮਜ਼ਦੂਰ ਵਰਗ ਦੀ ਬਾਂਹ ਹੀ ਫੜੀ ਹੈ ਤੇ ਨਾ ਹੀ ਲੋਕਾਂ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕਣ ਲਈ ਕੋਈ ਢੁਕਵੀਂ ਨੀਤੀ ਹੀ ਤਿਆਰ ਕੀਤੀ ਹੈ। ਇਸ ਲਈ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਦਾ ਪੰਜਾਬ ਦੇ ਲੋਕ ਫੈਸਲਾ ਕਰ ਚੁੱਕੇ ਹਨ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਇੰਚਾਰਜ ਦੋਆਬਾ ਜ਼ੋਨ ਬਸਪਾ,ਮਹਿੰਦਰ ਸਿੰਘ ਇੰਚਾਰਜ ਇਲੈਕਸ਼ਨ ਕੈਂਪੇਨ,ਜਗਦੀਪ ਸਿੰਘ ਸੀਹਰਾ ਜ਼ਿਲਾ ਪ੍ਰਧਾਨ ਬੀਸੀ ਵਿੰਗ,ਇਕਨਾਮ ਸਿੰਘ ਕੌਂਸਲ ਮੀਤ ਪ੍ਰਧਾਨ ਪੰਜਾਬ,ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਪੰਜਾਬ,ਹਰਪ੍ਰੀਤ ਸਿੰਘ,ਓਂਕਾਰ ਸਿੰਘ,ਜਸਪਾਲ ਸਿੰਘ ਵਾਲੀਆ,ਗੁਰਮੁਖ ਸਿੰਘ ਸੰਧੂ,ਗੁਰਮੀਤ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here