ਮੁੱਖ-ਮੰਤਰੀ ਮਾਨ ਨੇ ਸਰਕਾਰੀ ਹਸਪਤਾਲਾਂ ਲਈ ਕੀਤੇ ਵੱਡੇ ਨਿਰਦੇਸ਼ ਜਾਰੀ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹੀ ਪੰਜਾਬ ਵਿੱਚ ਕਈ ਸਾਰੇ ਐਲਾਨ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਆਪ ਪਾਰਟੀ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਸਰਕਾਰੀ ਹਸਪਤਾਲਾਂ ਦੇ ਸਰਜਨ ਤੇ ਮੈਡੀਕਲ ਸੁਪਰਡੈਂਟਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਸਪਤਾਲ ਵਿੱਚ ਸਾਰੇ ਪੁਖਤਾਂ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾ ਨਾਲ ਵਧੀਆਂ ਸਲੂਕ ਕੀਤਾ ਜਾਣਾਂ ਚਾਹੀਦਾ ਹੈ।

Advertisements

ਇਸਤੋਂ ਇਲਾਵਾ ਉਹਨਾਂ ਕਿਹਾ ਕਿ ਹਸਪਤਾਲ ਦੇ ਸਾਰੇ ਸਟਾਫ ਤੇ ਕਰਮਚਾਰੀ ਵਰਦੀ ਵਿੱਚ ਹੋਣੇ ਚਾਹੀਦੇ ਹਨ ਤੇ ਹਰੇਕ ਸਟਾਫ ਮੈਂਬਰ ਕੋਲ ਸ਼ਨਾਖਤ ਕਾਰਡ ਹੋਣਾਂ ਚਾਹੀਦਾ ਹੈ। ਸੀਐਮ ਨੇ ਹਸਪਤਾਲ ਵਿੱਚ ਸਫਾਈ ਦਾ ਖਾਸ ਧਿਆਨ ਰੱਖਣ ਦੀ ਵੀ ਗੱਲ ਕਹੀ ਹੈ ਅਤੇ ਉਹਨਾਂ ਕਿਹਾ ਕਿ ਜੇਕਰ ਡਿਊਟੀ ਦੋਰਾਨ ਗੈਰਹਾਜ਼ਰ ਰਹਿੰਦਾਂ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here