ਸਾਈਕਲ ਰੈਲੀ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਹੋਵੇਗੀ ਸਮਾਪਤ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਕਮਿਊਨਿਟੀ ਪੁਲਿਸਿੰਗ ਪਹਿਲਕਦਮੀ’ ਤਹਿਤ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 22-23 ਮਾਰਚ, 2022 ਨੂੰ ਸ਼ਹੀਦਾਂ ਦੀ ਯਾਦ ਵਿੱਚ 23 ਮਾਰਚ 2022 ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਈ.ਪੀ.ਐਸ ਐਸ.ਐਸ.ਪੀ ਲੁਧਿਆਣਾ ਦਿਹਾਤੀ ਕੇਤਨ ਪਾਟਿਲ ਬਲੀਰਾਮ ਦੀ ਯੋਗ ਅਗਵਾਈ ਵਿਚ ਦੋ ਰੋਜ਼ਾ ਸਾਇਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਈਕਲ ਰੈਲੀ 22 ਮਾਰਚ ਨੂੰ ਸਵੇਰੇ 7:00 ਵਜੇ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਸ਼ੁਰੂ ਹੋ ਕੇ ਜਗਰਾਓਂ ਤੋਂ ਮੋਗਾ, ਤਲਵੰਡੀ ਭਾਈ ਤੋਂ ਹੁੰਦੀ ਹੋਈ 23 ਮਾਰਚ 2022 ਨੂੰ ਹੁਸੈਨੀਵਾਲਾ ਇੰਟਰਨੈਸ਼ਨਲ ਇੰਡੋ-ਪਾਕਿ ਬਾਰਡਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੀ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਨ ਲਈ ਸਮਾਪਤ ਹੋਵੇਗੀ।ਰੈਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਭਾਗ ਲੈ ਸਕਦੇ ਹਨ। ਰੈਲੀ ਵਿਚ ਭਾਗ ਲੈਣ ਲਈ ਆਪਣਾ ਸਾਈਕਲ ਲਿਆਉਣਾ ਲੋੜੀਂਦਾ ਹੋਵੇਗਾ।

Advertisements

ਭਾਗੀਦਾਰਾਂ ਲਈ ਕੋਈ ਦਾਖਲਾ ਫੀਸ ਨਹੀਂ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪੰਜਾਬ ਦੇ ਨੌਜਵਾਨਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਰੈਲੀ ਨੂੰ ਪਦਮ ਸ੍ਰੀ ਬਲਬੀਰ ਸਿੰਘ ਸੀਚੇਵਾਲ, ਸ਼ਹੀਦ ਭਗਤ ਸਿੰਘ ਦੇ ਭਤੀਜੇ ਜ਼ੋਰਾਵਰ ਸਿੰਘ ਸੰਧੂ ਅਤੇ ਐਸਪੀਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ. ਲੁਧਿਆਣਾ ਰੇਂਜ, ਲੁਧਿਆਣਾ ਝੰਡੀ ਦਿਖਾ ਕੇ ਰਵਾਨਾ ਕਰਨਗੇ।

LEAVE A REPLY

Please enter your comment!
Please enter your name here