ਲੋਕਾਂ ਦੀ ਸੁਵਿਧਾ ਲਈ ਕਰਾਫ਼ਟਸ ਬਾਜ਼ਾਰ ’ਚ ਕੀਤੇ ਗਏ ਹਨ ਸਾਰੇ ਜ਼ਰੂਰੀ ਪ੍ਰਬੰਧ: ਹਿਮਾਂਸ਼ੂ ਜੈਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲਾਜਵੰਤੀ ਸਟਡੀਅਮ ਵਿਚ ਲੱਗੇ ਕਰਾਫ਼ਟਸ ਬਾਜ਼ਾਰ ਵਿਚ ਲੋਕਾਂ ਦੀ ਸੁਵਿਧਾ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਲਗਾਤਾਰ ਫਾਗਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕਰਾਫ਼ਟਸ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਥੇ ਲੋਕਾਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਕਰਾਫ਼ਟਸ ਬਾਜ਼ਾਰ ਰਾਹੀਂ ਲੋਕਾਂ ਨੂੰ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਤੋਂ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਾਫ਼ਟਸ ਵਿਚ ਵੱਖ-ਵੱਖ ਰਾਜਾਂ ਤੋਂ ਆਏ ਕਾਰੀਗਰਾਂ ਤੇ ਦਸਤਕਾਰਾਂ ਦੇ ਰਹਿਣ ਵਾਲੀਆਂ ਥਾਵਾਂ ’ਤੇ ਵੀ ਰੋਜ਼ਾਨਾ ਫਾਗਿੰਗ ਕਰਵਾਈ ਜਾ ਰਹੀ ਹੈ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਾਫ਼ਟਸ ਬਾਜ਼ਾਰ ਵਿਚ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ, ਫਾਇਰ ਬ੍ਰਿਗੇਡ, ਫਸਟ ਏਡ, ਸੀ.ਸੀ.ਟੀ.ਵੀ. ਅਤੇ ਸੁਰੱਖਿਆ ਦੇ ਲਿਹਾਜ ਨਾਲ ਸਾਰੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤੋਂ ਇਲਾਵਾ ਹਰ ਬੁਨਿਆਦੀ ਸੁਵਿਧਾ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕ ਕੂੜਾ-ਕਰਕਟ ਡਸਟਬਿਨ ਵਿਚ ਹੀ ਪਾਉਣ ਕਿਉਂਕਿ ਸਫ਼ਾਈ ਯਕੀਨੀ ਬਣਾਏ ਰੱਖਣ ਲਈ ਪ੍ਰਸ਼ਾਸਨ ਵਲੋਂ ਕਰਾਫ਼ਟਸ ਬਾਜ਼ਾਰ ਵਿਚ ਥਾਂ-ਥਾਂ ’ਤੇ ਡਸਟਬਿਨ ਲਗਾਏ ਗਏ ਹਨ। ਇਸ ਲਈ ਇਥੇ ਆਉਣ ਵਾਲੇ ਲੋਕ ਡਸਟਬਿਨ ਦਾ ਪ੍ਰਯੋਗ ਕਰਕੇ ਕਰਾਫ਼ਟਸ ਬਾਜਾਰ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਸਹਿਯੋਗ ਕਰਨ।

LEAVE A REPLY

Please enter your comment!
Please enter your name here