ਆਨਲਾਈਨ ਰੇਤਾ ਖਰੀਦਣ ਲਈ ਵੈੱਭ ਪੋਰਟਲ ਤੇ ਕਰੋ ਵਿਜਿਟ, ਸਸਤੇ ਰੇਟਾ ਤੇ ਆਨਲਾਈਨ ਰੇਤਾ ਖਰੀਦਣ ਲਈ ਵੈੱਭ ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਓ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਲੋਕਾਂ ਨੂੰ ਆਸਾਨੀ ਨਾਲ ਰੇਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਵੈੱਭ ਪੋਰਟਲ ਬਣਾਇਆ ਗਿਆ ਹੈ ਜਿਸ ਤੇ ਜਾ ਕੇ ਆਨਲਾਈਨ ਰੇਤਾ ਖਰੀਦੀ ਜਾ ਸਕਦੀ ਹੈਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਗੋਲੇਵਾਲਾ ਜਲ ਨਿਕਾਸ ਮੰਡਲ ਫਿਰੋਜ਼ਪੁਰ ਰਮਣੀਕ ਕੌਰ ਨੇ ਦੱਸਿਆ ਕਿ ਹੁਣ ਲੋਕ ਸਸਤੇ ਰੇਟ ਤੇ ਰੇਤਾ ਆਨਲਾਈਨ ਵੀ ਖਰੀਦ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਦੇ ਵੈਬ ਪੋਰਟਲ www.minesandgeology.punjab.gov.in/index ਤੇ ਵਿਜਿਟ ਕੀਤਾ ਜਾ ਸਕਦਾ ਹੈ। ਇਸ ਲਿੰਕ ਉੱਪਰ ਜਾ ਕੇ ਲੋਕ ਸਸਤੇ ਰੇਟਾ ਤੇ ਰੇਤਾ ਦੀ ਆਨਲਾਈਨ ਖਰੀਦ ਕਰ ਸਕਦੇ ਹਨ ਉਨ੍ਹਾਂ ਲੋਕਾਂ ਨੂੰ ਇਸ ਵੈੱਭ ਪੋਰਟਲ ਤੇ ਰੇਤਾ ਦੀ ਆਨਲਾਈਨ ਖਰੀਦ ਲਈ ਮਿੱਲ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Advertisements

LEAVE A REPLY

Please enter your comment!
Please enter your name here