ਆਪ ਦੀ ਸਰਕਾਰ ਸ਼ਹੀਦਾਂ ਨੂੰ ਹਮੇਸ਼ਾ ਨਮਨ ਕਰਦੀ ਹੈ: ਪਰਵਿੰਦਰ ਢੋਟ 

ਕਪੂਰਥਲਾ (ਦ ਸਟੈਲਰਨ ਨਿਊਜ਼), ਗੌਰਵ ਮੜੀਆ। 24ਵੇਂ ਕਾਰਗਿਲ ਦਿਵਸ ‘ਤੇ ਕਪੂਰਥਲਾ ਦੇ ਸ਼ਹੀਦ ਡਿਪਟੀ ਕਮਾਂਡੈਂਟ ਬੀ.ਐਸ.ਐਫ ਮਹਿੰਦਰ ਰਾਜ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਸ਼ਹੀਦ ਮਹਿੰਦਰ ਰਾਜ ਦੀ ਸਮਾਰਕ ‘ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਹੀਦ ਦੀ ਮਾਤਾ ਕਮਲਾ ਦੇਵੀ ਵਿਸ਼ੇਸ਼ ਤੌਰ ਪੁੱਜੇ। ਸਮਾਗਮ ਦੀ ਸ਼ੁਰੂਆਤ ਪੰਜਾਬ ਪੁਲਿਸ ਦੀ ਇਕ ਵਿਸ਼ੇਸ਼ ਟੁਕੜੀ ਵਲੋ ਡੀ ਐਸ ਪੀ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਸਲਾਮੀ ਦੇਕੇ ਕੀਤੀ ਗਈ ਅਤੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਇਸ ਭਾਵਨਾਤਮਕ ਮਾਹੌਲ ਵਿੱਚ ਸ਼ਹੀਦ ਦੀ ਮਾਤਾ ਨੇ ਰਾਜ ਦੇ ਬੁੱਤ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕੀ ਉਹਨਾ ਦੇ ਬੇਟੇ ਮਹਿੰਦਰ ਰਾਜ ਜੋ ਕਿ ਐਮੇ ਐਮ ਫਿਲ ਗੋਲਡ ਮੈਡਲਿਸਟ ਸਨ ਅਤੇ ਡੀਏਵੀ ਕਾਲਜ ਵਿੱਚ ਪ੍ਰੋਫੈਸਰ ਸੀ।

Advertisements

ਪਰ ਓਹਨਾ ਨੇ ਆਪਣੀ ਦੇਸ਼ ਭਗਤੀ ਦੇ ਜਜ਼ਬੇ ਕਾਰਨ ਉਹ ਸਾਲ 1993 ਵਿੱਚ ਬੀਐਸਐਫ ਵਿੱਚ ਭਰਤੀ ਹੋ ਗਏ ਅਤੇ ਸਾਲ 1996  ਵਿੱਚ ਉਹਨਾ ਨੂੰ ਡਿਪਟੀ ਕਮਾਂਡਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਇਸ ਦੌਰਾਨ ਉਹ  ਸਾਲ 1999 ‘ਚ ਜਦੋਂ ਉਹ ਸ਼੍ਰੀ ਨਗਰ ਦੇ ਬਾਜ਼ੀਪੁਰਾ ਸਟੇਸ਼ਨ ‘ਤੇ ਤਾਇਨਾਤ ਸਨ ਤਾਂ 13 ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ‘ਚ ਉਹ ਸ਼ਹੀਦ ਹੋ ਗਏ ਉਹਨਾ ਨੇ ਦੱਸਿਆ ਕਿ ਮੋਹਿੰਦਰ ਰਾਜ ਉਹਨਾ ਦੇ ਇਕਲੌਤਾ ਪੁੱਤਰ ਸਨ ਅਤੇ ਇਸ ਤੋਂ ਇਲਾਵਾ ਉਸ ਦੀਆਂ ਤਿੰਨ ਬੇਟੀਆਂ ਹਨ ਪਰ ਅੱਜ ਵੀ ਉਹਨਾ ਨੂੰ ਆਪਣੇ ਸਪੁੱਤਰ ਦੀ ਕੁਰਬਾਨੀ ਤੇ ਮਾਣ ਹੈ ਇਸ ਦੌਰਾਨ ਆਪ ਦੇ ਸੀਨੀਅਰ ਆਗੂ ਪਰਵਿੰਦਰ ਢੋਟ ਨੇ ਸ਼ਹੀਦ ਮੋਹਿੰਦਰ ਰਾਜ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕੀ ਦੇਸ਼ ਦੇ ਅਜਿਹੇ ਮਹਾਨ ਨਾਇਕ ਹੈ ਹਨ।

ਜਿਹਨਾ ਕਰਕੇ ਅਸੀ ਮਹਿਫ਼ੂਜ਼ ਹਾ ਅਤੇ ਇਕ ਆਜ਼ਾਦ ਫ਼ਿਜ਼ਾ ਵਿਚ ਜੀ ਰਹੇ ਹਾਂ ਉਹਨਾ ਕਿਹਾ ਕਿ ਆਪ ਦੀ ਸਰਕਾਰ ਸ਼ਹੀਦਾਂ ਨੂੰ ਹਮੇਸ਼ਾ ਨਮਨ ਕਰਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਮੇਸ਼ਾ ਸ਼ਹੀਦ ਪਰਿਵਾਰ ਨਾਲ ਹਮਦਰਦੀ ਰੱਖਦੇ ਹਨ ਅਤੇ ਉਹ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਹਨਾ ਦਸਿਆ ਕੀ ਸ਼ਹੀਦ ਮੋਹਿੰਦਰ ਰਾਜ ਦੀ ਕੁਰਬਾਨੀ ਅਮੁੱਲ ਹੈ ਅਤੇ ਹੁਣ ਸ਼ਹੀਦ ਦੇ ਪਰਿਵਾਰ ਵਿਚ ਉਹਨਾ ਦੀ ਮਾਤਾ ਜੀ ਉਹਨਾ ਦੇ ਪਿਤਾ ਜੀ ਦੀ ਮੌਤ ਤੋ ਬਾਅਦ ਇਕੱਲੀ ਰਹਿੰਦੀ ਹਨ ਦੇ ਸੰਬੰਧ ਵਿੱਚ ਇੱਕ ਸਪੈਸ਼ਲ ਕੇਸ ਬਣਾ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਜਾਵੇਗਾ ਤਾਂ ਜੌ ਇਸ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ, ਕੁਲਵਿੰਦਰ ਚਾਹਲ, ਪਿਆਰਾ ਸਿੰਘ, ਗੁਰਮੀਤ ਸਿੰਘ ਪੰਨੂ, ਗੁਰਭੇਜ ਸਿੰਘ ਔਲਖ, ਨਵਜੀਤ ਸਿੰਘ ਢੋਟ, ਓਮ ਪ੍ਰਕਾਸ਼, ਗੋਰਵ ਕੰਡਾ, ਸੁਖਵਿੰਦਰ ਸੁਖ, ਜਗਦੇਵ ਥਾਪਰ, ਸੰਦੀਪ ਕੁਮਾਰ ਨੀਟੂ, ਕੁਲਵੰਤ ਔਜਲਾ, ਲਖਬੀਰ ਸਿੰਘ ਬਿੱਲਾ ,ਹਰਜਿੰਦਰ ਸਿੰਘ ਤੇ ਹੋਰ ਹਾਜਿਰ ਸਨ।

LEAVE A REPLY

Please enter your comment!
Please enter your name here