ਪੋਸ਼ਣ ਅਭਿਆਨ ਤਹਿਤ ਜਿ਼ਲ੍ਹਾ ਪੱਧਰੀ ਵਿਸ਼ੇਸ਼ ਯੋਗਾ ਕੈਂਪ ਲਗਾਇਆ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਗਿਰੀਸ਼ ਦਿਆਲਨ ਦੇ ਹੁਕਮਾਂ ਅਤੇ ਜ਼ਿਲ੍ਹਾ ਪੋ੍ਰਗਰਾਮ ਅਫਸਰ ਰਤਨਦੀਪ ਸੰਧੂ ਦੀ ਦੇਖ ਰੇਖ ਹੇਠ ਜਿਲ੍ਹਾ ਫਿਰੋਜਪੁਰ ਵਿੱਚ ਚੱਲ ਰਹੇ ਪੋਸ਼ਣ ਅਭਿਆਨ ਤਹਿਤ ਪੋਸ਼ਣ ਪਖਵਾੜਾ 2022 ਵਿੱਚ ਵੀਰਵਾਰ ਨੂੰ ਜਿ਼ਲ੍ਹਾ ਪੱਧਰੀ ਵਿਸ਼ੇਸ਼ ਯੋਗਾ ਕੈਂਪ ਅਯੋਜਿਤ ਕੀਤਾ ਗਿਆ।

Advertisements

ਜੀਵਨ ਕਲਾ ਯੋਗ ਸਮਿਤੀ ਦੇ ਪ੍ਰਧਾਨ ਡਾ. ਗੁਰਨਾਮ ਸਿੰਘ, ਸੈਕਟਰੀ ਰਕੇਸ਼ ਸ਼ਰਮਾ ਅਤੇ ਹੋਰ ਮੈਂਬਰ ਡਾ. ਅਮਰਿੰਦਰ ਸਿੰਘ, ਮੈਡਮ ਸ਼ਕਤੀ ਚੋਪੜਾ, ਅਸ਼ੋੋਕ ਕੁਮਾਰ ਅਤੇ ਭਾਰਤ ਭੂਸ਼ਣ ਵੱਲੋਂ ਆਂਗਣਵਾੜੀ ਵਰਕਰਾ, ਆਂਗਣਵਾੜੀ ਹੈਲਪਰਾ ਅਤੇ ਆਮ ਜਨਤਾ ਨੂੰ ਯੋਗ ਕਿਰਿਆਵਾ ਕਰਵਾਈਆਂ ਗਈਆ ਹਨ।ਉਹਨਾਂ ਦੁਆਰਾ ਦੱਸਿਆ ਗਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਯੋਗਾ ਦਾ ਮਹੱਤਵ ਬਹੁਤ ਹੀ ਵੱਧ ਗਿਆ ਹੈ।ਮਨੁੱਖ ਯੋਗ ਕਿਰਿਆਵਾਂ ਨੂੰ ਅਪਣਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖ ਸਕਦਾ ਹੈ। ਸਾਰੇ ਹੀ ਬੜੇ ਉਤਸ਼ਾਹ ਨਾਲ ਗਤੀਵਿਧੀਆ ਕਰ ਰਹੇ ਸਨ।ਯੋਗ ਨੂੰ ਅਪਣਾ ਕੇ ਅਸੀ ਆਪਣੇ ਪੋਸ਼ਣ ਨੂੰ ਸਹੀ ਰੱਖ ਸਕਦੇ ਹਾਂ।ਇਹ ਸੈ਼ਸ਼ਨ ਸਭ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਯੋਗਾ ਸ਼ੈਸ਼ਨ ਤੋਂ ਬਾਅਦ ਆਂਗਣਵਾੜੀ ਵਰਕਰਾ, ਹੈਲਪਰਾਂ ਅਤੇ ਹੋਰ ਮੌਜੂਦ ਜਨਤਾ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਆਂਚਲ, ਅਭੀਸ਼ੇਕ ਅਤੇ ਨਿਰਮਲਾ ਬਲਾਕ ਕੋਆਡੀਨੇਟਰ ਪੋਸ਼ਣ, ਦਫ਼ਤਰ ਬਾਲ ਵਿਕਾਸ ਪੋ੍ਰਜੈਕਟ ਅਫ਼ਸਰ ਫਿਰੋਜ਼ਪੁਰ ਤੋਂ ਸੁਪਰਵਾਇਜ਼ਰ ਵੀਨਾ ਰਾਣੀ, ਬਲਵੀਰ ਕੌਰ, ਰਮਨਦੀਪ ਕੌਰ, ਰੀਣਾ ਰਾਣੀ ਅਤੇ ਕੁਲਜਿੰਦਰ ਕੌਰ ਅਤੇ ਦਫ਼ਤਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਤੋਂ ਅਸ਼ੀਸ਼ ਕੁਮਾਰ, ਸਤਨਾਮ ਸਿੰਘ, ਬਲਜਿੰਦਰ ਕੌਰ ਅਤੇ ਸੀਮਾ ਰਾਣੀ ਮੌਜੂਦ ਸਨ।

LEAVE A REPLY

Please enter your comment!
Please enter your name here