
ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਦਿ ਪੰਜਾਬ ਰਾਜ (ਜਿਲ੍ਹਾ) ਡੀਸੀ ਦਫਤਰ ਯੂਨੀਅਨ, ਪੰਜਾਬ ਦਾ ਨਰਿੰਦਰ ਸਿੰਘ ਚੀਮਾ ਰੀਡਰ ਟੂ ਡੀਸੀ ਨੂੰ ਸੂਬਾ ਮੀਤ ਪ੍ਰਧਾਨ ਚੁਣੇ ਜਾਣ ਤੇ ਰਜਵਾਨ ਖਾਨ ਜਿਲ੍ਹਾ ਜਨਰਲ ਸਕੱਤਰ ਅਤੇ ਹਰਪ੍ਰੀਤ ਸਿੰਘ ਸੰਧੂ ਜਵਾਇੰਟ ਸਕੱਤਰ ਦੀ ਅਗਵਾਈ ਵਿਚ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਦੇ ਜਿਲਾ ਯੂਨਿਟ ਵਲੋਂ ਨਰਿੰਦਰ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਉਨ੍ਹਾਂ ਦੇ ਨਾਲ ਦਵਿੰਦਰਪਾਲ ਸਿੰਘ ਪ੍ਰੈਸ ਸਕੱਤਰ, ਸੁਖਜਿੰਦਰਪਾਲ ਗੋਲਡੀ ਵਧੀਕ ਪ੍ਰੈਸ ਸਕੱਤਰ, ਯਸ਼ਪਾਲ ਸ਼ਰਮਾ ਰੀਡਰ ਟੂ ਏਡੀਸੀ, ਵਨੀਤ ਓਬਰਾਏ ਐਹਲਮਦ ਟੂ ਡੀਸੀ, ਅਸ਼ੋਕ ਕੁਮਾਰ ਨੰਬਰਦਾਰ, ਹਰਜਿੰਦਰ ਕੁਮਾਰ ਸੁਪਰਵਾਈਜ਼ਰ, ਨਰਿੰਦਰ ਕੁਮਾਰ ਚੇਅਰਮੈਨ, ਇੰਦਰਜੀਤ ਸਿੰਘ ਰੀਡਰ ਟੂ ਨਾਈਬ ਤਹਿਸੀਲਦਾਰ, ਮਨੋਜ ਕੁਮਾਰ ਮੱੁਖ ਸੇਵਾਦਾਰ, ਨਵਦੀਪ ਸਿੰਘ ਕਲਰਕ, ਸੰਜੀਵ ਕੁਮਾਰ ਕਲਰਕ ਆਦਿ ਸ਼ਾਮਲ ਸਨ। ਨਰਿੰਦਰ ਸਿੰਘ ਚੀਮਾ ਸੂਬਾ ਮੀਤ ਪ੍ਰਧਾਨ ਵੱਲੋਂ ਸਾਰਿਆ ਦਾ ਬਹੁਤ ਧੰਨਵਾਦ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਸੂਬਾ ਬਾਡੀ ਪੰਜਾਬ ਦੇ ਡੀਸੀ ਦਫਤਰਾਂ ਦੇ ਕਰਮਚਾਰੀਆਂ ਦੇ ਹਰ ਵਰਗ ਦੀਆਂ ਪੈਂਡਿੰਗ ਮੰਗਾਂ ਸਰਕਾਰ ਕੋਲੋਂ ਪੂਰੀਆਂ ਕਰਵਾਉਣ ਲਈ ਦਿਨ-ਰਾਤ ਯਤਨਸ਼ੀਲ ਰਹੇਗੀ।












