ਰਾਕੇਸ਼ ਕੁਮਾਰ ਨੂੰ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਸੈਲ ਕਪੂਰਥਲਾ ਦਾ ਸਿਟੀ ਪ੍ਰਧਾਨ ਕੀਤਾ ਨਿਯੂਕਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੰਜਾਬ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਣੀਆ ਹਨ ਜਿਨ੍ਹਾਂ ਦਾ ਇਕੋ ਮਕਸਦ ਹੈ ਸਮਾਜ ਵਿਚੋਂ ਬੁਰਾਈਆਂ ਨੂੰ ਦੂਰ ਕਰਨਾ ਹੈ, ਚਾਹੇ ਉਹ ਨਸ਼ਿਆਂ ਵਿਰੁੱਧ ਹੋਵੇ ਚਾਹੇ ਕੂਰੱਪਸ਼ਨ ਵਿਰੁੱਧ, ਕਿਉਂਕਿ ਇਹ ਦੋਨੋਂ ਬੂਰਾਈਆ ਸਮਾਜ ਵਿਚ ਕੈਂਸਰ ਵਾਂਗ ਬਿਮਾਰੀ ਦਾ ਹੈ ਸੋ ਵੀ ਵਿਅਕਤੀ ਇਸ ਦੀ ਲਪੈਟ ਵਿਚ ਫਸਦਾ ਹੈ ਉਹ ਬਰਬਾਦ ਹੋ ਕੇ ਰਹਿੰਦਾ ਹੈ ਇਸੇ ਤਰ੍ਹਾਂ ਦੀ ਇਕ ਸੰਸਥਾ ਜਲੰਧਰ ਵਿੱਚ ਸਿਵ ਸੈਨਾ ਸਰਵ ਧਰਮ ਅਤੇ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਸੰਸਥਾ ਹੈ, ਜਿਸ ਦੇ ਕੌਮੀ ਚੈਅਰਮੈਨ ਸਤੀਸ਼ ਗੋਰੀਆ ਹਨ ਜਿਨ੍ਹਾਂ ਦੀ ਇਸ ਮੂਹਿਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੀ ਮੈਂਬਰਸ਼ਿਪ ਲੈਣ ਲਈ ਵਰਕਰਾਂ ਵਿਚ ਬੜੀ ਦਿਲਚਸਪੀ ਦਿਖਾਈ ਦਿਤੀ। ਮਿਤੀ 10/4/2022 ਨੂੰ ਸ਼ਤੀਸ਼ ਗੋਰੀਆਂ ਨੇ ਕਪੂਰਥਲਾ ਪੂਜ ਕੇ ਰਾਕੇਸ਼ ਕੁਮਾਰ ਨੂੰ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਸੈਲ ਦਾ ਕਪੂਰਥਲਾ ਦਾ ਸਿਟੀ ਪ੍ਰਧਾਨ ਨਿਯੂਕਤ ਕੀਤਾ ਗਿਆ।

Advertisements

ਰਾਕੇਸ਼ ਕੁਮਾਰ ਨੇ ਕਿਹਾ ਕਿ ਜੋ ਜਿੰਮੇਦਾਰੀ ਮੈਨੂੰ ਸੰਸਥਾਂ ਅਤੇ ਚੈਅਰਮੈਨ ਸਾਹਿਬ ਨੇ ਸੋਪੀ ਹੈ ਉਹ ਮੈਂ ਬਖੂਬੀ ਨਿਭਾਉਗਾ ਅਤੇ ਸੰਸਥਾਂ ਨਾਲ ਹੋਰ ਵੀ ਵਰਕਰ ਜੋੜਾਗਾ ਤਾਂ ਜੋ ਸਮਾਜ ਵਿਚ ਫੈਲ ਰਹੀਆਂ ਬੂਰਾਈਆ ਨੂੰ ਦੂਰ ਕੀਤਾ ਜਾਵੇ। ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਜਲਦੀ ਹੀ ਇਕ ਹੈਲਪ ਲਾਈਨ ਨੰਬਰ ਜਾਰੀ ਕਰੈਗਾ ਜਿਸ ਤੇ ਕੋਈ ਵੀ ਵਿਅਕਤੀ ਨਸ਼ੇ ਸਬੰਧੀ ਜਾਣਕਾਰੀ ਲੈ ਸਕਦਾ ਹੈ। ਸੈਂਟਰ ਕਿਸੇ ਵੀ ਮਹਿਕਮੇ ਵਿਚ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਗੱਲਬਾਤ ਕਰੋ। ਉਸ ਦਾ ਮਸਲਾ ਹੱਲ ਕੀਤਾ ਜਾਵੇਗਾ। 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ। ਇਸ ਮੌਕੇ ਸਤੀਸ਼ ਗੋਰੀਆ ਤੋ ਇਲਾਵਾ ਸ਼ਿਵ ਸੈਨਾ ਦੇ ਪ੍ਰਧਾਨ ਪਿਆਰਾ ਲਾਲ, ਚਰਨਜੀਤ ਹੰਸ, ਨੀਰਜ ਕੁਮਾਰ ਅਤੇ ਹੋਰ ਬਹੁਤ ਸਾਰੇ ਸੰਸਥਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here