ਫੈਡਰੇਸ਼ਨ ਅਤੇ ਸਰਪੰਚ ਯੂਨੀਅਨ ਦੇ ਵਫਦ ਨੇ ਵਾਈਸ ਚਾਂਸਲਰ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ (ਦ ਸਟੈਲਰ ਨਿਊਜ਼)। ਗੁਰੂ ਅੰਗਦ ਦੇਵ ਐਲੀਮਨ ਅਤੇ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਵਿੱਚ ਕੰਮ ਕਰ ਰਹੇ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਤ ਕਰਮਚਾਰੀਆਂ ਨਾਲ ਹੋ ਰਹੀ ਗੈਰ ਸੰਵਿਧਾਨਿਕ ਧੱਕੇਸ਼ਾਹੀ ਅਤੇ ਡਾਇਰੈਕਟਰ ਬਲਵਿੰਦਰ ਕੁਮਾਰ ਵੱਲੋ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਹਾਸਲ ਕੀਤੀ ਨੌਕਰੀ ਤੇ ਚੱਲ ਰਹੀ ਜਾਂਚ ਨੂੰ ਜਾਂਚ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਲਮਕਾਉਣ ਦੇ ਸੰਬੰਧ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਸਰਪੰਚ ਯੂਨੀਅਨ ਦੇ ਇੱਕ ਸਾਂਝੇ ਵਫਦ ਨੇ ਸਰਪੰਚ ਬਲਵੀਰ ਸਿੰਘ ਝੱਮਟ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗਡਵਾਸੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਨੇ ਵਾਈਸ ਚਾਂਸਲਰ ਦੇ ਧਿਆਨ ਵਿੱਚ ਲਿਆਦਾ ਕਿ ਕਿਸ ਤਰ੍ਹਾਂ ਡਾਇਰੈਕਟਰ ਬਲਵਿੰਦਰ ਕੁਮਾਰ ਵੱਲੋ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਹਾਸਲ ਕੀਤੀ ਨੌਕਰੀ ਕਰ ਰਿਹਾ ਹੈ ਅਤੇ ਉਸਦੀ ਜਾਂਚ ਕਰਵਾਉਣ ਵਾਲੇ ਡਾ ਨਿਰਮਲ ਸਿੰਘ ਦੀ ਪਿਛਲੇ ਤਿੰਨ ਮਹੀਨੇ ਤੋ ਤਨਖਾਹ ਰੋਕੀ ਗਈ ਹੈ ਅਤੇ ਉਚੇਰੀ ਵਿਦਿਆ ਹਾਸਲ ਕਰਨ ਲਈ ਮਿਲਣ ਵਾਲੀ ਛੁੱਟੀ ਵੀ ਰੱਦ ਕਰ ਦਿੱਤੀ ਗਈ ਹੈ।

Advertisements

ਜਾਅਲੀ ਸਰਟੀਫਿਕੇਟ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਵੱਲੋਂ ਜਾਣ ਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਵਫਦ ਨੇ ਵਾਈਸ ਚਾਂਸਲਰ ਨੂੰ ਉਪਰੋਕਤ ਮੰਗਾਂ ਦੇ ਹੱਲ ਲਈ 15 ਦਿਨਾ ਦਾ ਅਲਟੀਮੇਟਮ ਦਿੱਤਾ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ ਕਰਨ ਲਈ ਵੀ ਅਗਾਹ ਕੀਤਾ। ਪਮਾਲੀ ਨੇ ਦੱਸਿਆਂ ਕਿ ਵਾਈਸ ਚਾਂਸਲਰ ਇੰਦਰਜੀਤ ਸਿੰਘ ਨੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਯੋਗ ਕਾਰਵਾਈ ਕਰਨ ਲਈ ਭਰੋਸਾ ਦਿੱਤਾ। ਇਸ ਸਮੇ ਵਫਦ ਦੇ ਮੈਂਬਰ ਸਰਪੰਚ ਕੁਲਦੀਪ ਸਿੰਘ ਬਾਰਨਹਾੜਾ ਚੇਅਰਮੈਨ ਸਰਪੰਚ ਯੂਨੀਅਨ, ਸਰਪੰਚ ਜਸਵਿੰਦਰ ਸਿੰਘ ਰਾਣਾ ਸਿੰਘਪੁਰਾ, ਮਨਜੀਤ ਸਿੰਘ ਸਰਪੰਚ ਲਲਤੋ ਕਲਾਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here