ਇੱਕ ਮਹੀਨੇ ਦੇ ਕਾਰਜਕਾਲ ਦੋਰਾਨ ਬੰਦ ਪਈਆਂ ਬੱਸ ਸੇਵਾਵਾਂ ਨੂੰ ਕੀਤਾ ਬਹਾਲ, ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਜਿਲ੍ਹੇ ਨੂੰ ਮਿਲੇ ਦੋ ਪੁੱਲ: ਕੈਬਨਿਟ ਮੰਤਰੀ ਲਾਲ ਚੰਦ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ। ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਸੁਰੂਆਤ ਹੀ ਬੇਰੋਜਗਾਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਤੋਂ ਕੀਤੀ ਗਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਰੀਬ 25 ਹਜਾਰ ਨੋਕਰੀਆਂ ਦੇਣ ਦੀ ਗੱਲ ਕੀਤੀ ਸੀ ਅਤੇ ਆਉਂਣ ਵਾਲੇ 2 ਮਹੀਨਿਆਂ ਵਿੱਚ ਇਨ੍ਹਾਂ ਨੋਕਰੀਆਂ ਦੀ ਪ੍ਰਕਿ੍ਰਆ ਸੁਰੂ ਕੀਤੀ ਜਾਵੇਗੀ, ਜੇਕਰ ਜਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਸੱਤਾ ਵਿੱਚ ਆਉਂਣ ਤੋਂ ਪਹਿਲਾ ਉਨ੍ਹਾਂ ਨੂੰ ਜੋ ਸਮੱਸਿਆਵਾਂ ਲੋਕਾਂ ਨੇ ਦੱਸੀਆਂ ਉਨ੍ਹਾਂ ਵਿੱਚੋਂ ਕਾਫੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ ਅਤੇ ਜੋ ਸਮੱਸਿਆਵਾਂ ਅਜੇ ਤੱਕ ਹੱਲ ਨਹੀਂ ਹੋਈਆਂ ਆਉਂਣ ਵਾਲੇ ਸਮੇਂ ਦੋਰਾਨ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆਂ ਵਿੱਚ ਜਸਵਾਲੀ ਵਿਖੇ ਸਥਿਤ ਰੇਸਟ ਹਾਊਂਸ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਕੋਈ ਰਾਜਨੀਤਿਕ ਨਹੀਂ ਹੈ ਬਲਕਿ ਕਰੀਬ ਇੱਕ ਮਹੀਨੇ ਪਹਿਲਾ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਲੈ ਕੇ ਆਉਂਣਾ ਹੈ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਪਠਾਨਕੋਟ ਮੀਡਿਆ ਕੋਆਰਡੀਨੇਟਰ ਆਮ ਆਦਮੀ ਪਾਰਟੀ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ, ਕੁਲਦੀਪ ਸਿੰਘ ਰਿੰਕੂ, ਰੋਬਿੰਨ ਸਿੰਘ, ਵਿਕਾਸ ਕੁਮਾਰ ਆਦਿ ਹਾਜਰ ਸਨ। ਇਸ ਮੋਕੇ ਤੇ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਕਰੀਬ ਸਰਕਾਰ ਦੇ 30 ਦਿਨ ਪੂਰੇ ਹੋਏ ਹਨ ਪੰਜਾਬ ਦੇ ਅੰਦਰ ਦੇਖਿਆ ਜਾਵੇ ਤਾਂ ਸਰਕਾਰ ਬਣਿਆ ਬਹੁਤ ਹੀ ਘੱਟ ਸਮਾਂ ਹੋਇਆ ਹੈ। ਇਸ ਕਾਰਜਕਾਲ ਦੋਰਾਨ ਮੇਰਾ ਅਪਣਾ ਹਲਕਾ ਭੋਆ ਜਾਂ ਮੇਰਾ ਜਿਲ੍ਹਾ ਪਠਾਨਕੋਟ ਵਿੱਚ ਇੱਕ ਮਹੀਨੇ ਦੋਰਾਨ ਜੋ ਕਾਰਜ ਕੀਤੇ ਗਏ ਹਨ ਅੱਜ ਬਤੋਰ ਮੰਤਰੀ ਕਿਹ ਲਵੋਂ ਜਾ ਵਿਧਾਇਕ ਕਿਹ ਲਵੋਂ ਮੇਰਾ ਅਪਣਾ ਇੱਕ ਮਹੀਨੇ ਦਾ ਕਾਰਜ ਕਾਲ ਦਿਖਾਉਂਣਾ ਹੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸੇਸ ਮੁੱਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ ਵਿੱਚ ਬਹੁਤ ਕੂਝ ਅਜਿਹਾ ਮਿਲਿਆਂ ਜੋ ਲੀਹਾਂ ਤੇ ਲੈ ਕੇ ਆਉਂਣ ਦੀ ਲੋੜ ਹੈ ਸਾਨੂੰ ਟੂੱਟੀਆ ਸੜਕਾਂ ਮਿਲੀਆਂ, ਬਿਜਲੀ ਦਾ ਮੰਦਾ ਹਾਲ ਮਿਲਿਆ, ਹੈਲਥ ਵਿਭਾਗ ਵਿੰਚ ਬਹੁਤ ਕੰਮ ਕਰਨ ਦੀ ਲੋੜ ਹੈ, ਸਿੱਖਿਆ ਵਿਭਾਗ ਦੇ ਢਾਂਚੇ ਨੂੰ ਦਰੂਸਤ ਕਰਨ ਦੀ ਲੋੜ ਹੈ ਅਤੇ ਟਰਾਂਸਪੋਰਟ ਦੀ ਬਹੁਤ ਹੀ ਮੰਦਭਾਗੀ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਅਪਣੇ ਹਲਕੇ ਅਪਣੇ ਜਿਲ੍ਹੇ ਦੇ ਪਿੰਡਾਂ ਅੰਦਰ ਜਾਂਦੇ ਹਨ ਤਾਂ ਲੋਕਾਂ ਵੱਲੋਂ ਅਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਚੋਣ ਪ੍ਰਚਾਰ ਦੋਰਾਨ ਵੀ ਲੋਕਾਂ ਵੱਲੋਂ ਸਮੱਸਿਆਵਾਂ ਦੱਸੀਆਂ ਗਈਆਂ ਅਤੇ ਉਸ ਸਮੇਂ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਗਰ ਸੱਤਾ ਵਿੱਚ ਆਮ ਪਾਰਟੀ ਦੀ ਸਰਕਾਰ ਆੳਂਦੀ ਹੈ ਤਾਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ16 ਮਾਰਚ ਨੂੰ ਪੰਜਾਬ ਅੰਦਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਖੜਖੜਕਲ੍ਹਾਂ ਵਿਖੇ ਸੁੰਹ ਚੁੱਕ ਸਮਾਰੋਹ ਕਰਵਾਇਆ ਗਿਆ ਅਤੇ ਉਨ੍ਹਾਂ 19 ਮਾਰਚ ਨੂੰ ਬਤੋਰ ਮੰਤਰੀ ਸੁੰਹ ਚੁੱਕੀ ਗਈ ਸੀ। ਇਨ੍ਹਾਂ ਦਿਨ੍ਹਾਂ ਅੰਦਰ ਹਲਕਿਆ ਵਿੱਚ ਪਹੁੰ ਕੇ ਉਨ੍ਹਾਂ ਦੇਖਿਆ ਕਿ ਨਰੋਟ ਜੈਮਲ ਸਿੰਘ ਹਸਪਤਾਲ ਅੰਦਰ ਬਹੁਤ ਸਾਰੀਆਂ ਸੇਵਾਵਾਂ 24 ਘੰਟੇ ਨਹੀਂ ਸਨ ਅਤੇ ਹਸਪਤਾਲ ਦੀ ਐਮਬੂਲੈਂਸ ਤਾਂ ਸੀ ਪਰ ਡਰਾਇਵਰ ਨਾ ਹੋਣ ਕਰਕੇ ਐਮਬੂਲੈਂਸ ਖੜੀ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਸੀ ਹੈ ਕਿ ਨਰੋਟ ਜੈਮਲ ਸਿੰਘ ਹਸਪਤਾਲ ਅੰਦਰ ਹੁਣ 24 ਘੰਟੇ ਦੀਆਂ ਸੇਵਾਵਾਂ ਉਪਲੱਬਦ ਹਨ ਅਤੇ ਡਾਕਟਰ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਐਮਬੂਲੈਂਸ ਸੇਵਾ ਨੂੰ ਵੀ ਬਹਾਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ 80 ਪਿੰਡਾਂ ਨੂੰ ਇਨ੍ਹਾਂ ਉਪਰੋਕਤ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਘਰੋਟਾ ਵਿਖੇ ਸਥਿਤ ਹਸਪਤਾਲ ਅੰਦਰ ਵੀ ਸੇਵਾਵਾਂ ਦਾ ਬਹੁਤ ਮਾੜਾ ਹਾਲ ਸੀ , ਚੋਣ ਪ੍ਰਚਾਰ ਦੋਰਾਨ ਲੋਕਾਂ ਨੇ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲ ਤੋਂ ਹਸਪਤਾਲ ਦੀ ਐਂਬੂਲੈਂਸ ਸੇਵਾ ਵੀ ਬੰਦ ਸੀ । ਉਨ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਵੱਲੋਂ ਘਰੋਟਾ ਵਿਖੇ ਸਿਹਤ ਸੇਵਾਵਾਂ ਨੂੰ ਦਰੂਸਤ ਕੀਤਾ ਅਤੇ ਐਂਬੂਲੈਂਸ ਸੇਵਾ ਵੀ ਬਹਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਟਰਾਂਸਪੋਰਟ ਦਾ ਬਹੁਤ ਹੀ ਵੱਡਾ ਮੁੱਦਾ ਸੀ ਉਨ੍ਹਾਂ ਕਿਹਾ ਕਿ ਨਰੋਟ ਜੈਮਲ ਸਿੰਘ ਖੇਤਰ ਅੰਦਰ ਪਿੱਛਲੇ ਤਿੰਨ ਸਾਲ ਤੋਂ ਕਰੀਬ 7 ਬੱਸ ਰੂਟ ਬੰਦ ਪਏ ਸੀ ਉਨ੍ਹਾਂ ਦੱਸਿਆ ਕਿ ਘਰੋਟਾ ਤੋਂ ਜੰਮੂ ਬੱਸ ਸੇਵਾ ਸੁਰੂ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਘਰੋਟਾ ਤੋਂ ਜੰਮੂ ਬੱਸ ਸੇਵਾ ਸੁਰੂ ਕੀਤੀ ਗਈ ਹੈ ਬਮਿਆਲ ਖੇਤਰ ਅੰਦਰ ਵੀ ਬਹੁਤ ਸਾਰੀਆਂ ਬੱਸ ਸੇਵਾਂਵਾਂ ਠੱਪ ਪਈਆਂ ਸਨ ਅਤੇ ਹੁਣ ਪਠਾਨਕੋਟ ਤੋਂ ਕਠੂਆਂ ਵਾਇਆ ਨਰੋਟ ਜੈਮਲ ਸਿੰਘ ਵਿਖੇ ਵੀ ਬੱਸ ਸੇਵਾ ਸੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨਰੋਟ ਜੈਮਲ ਸਿੰਘ ਤੋਂ ਜੰਮੂ , ਬਮਿਆਲ ਤੋਂ ਜੰਮੂ ਲਈ ਪਾਈਵੇਟ ਬੱਸਾਂ ਦੇ ਟਾਈਮ ਵੀ ਸੁਰੂ ਕੀਤੇ ਗਏ ਹਨ। ਬਮਿਆਲ ਤੋਂ ਚੰਡੀਗੜ੍ਹ ਵਿਖੇ ਬੰਦ ਬੱਸ ਸੇਵਾ ਨੂੰ ਸੁਰੂ ਕੀਤਾ ਗਿਆ, ਬਮਿਆਲ ਤੋਂ ਅ੍ਰਮਿਤਸਰ ਅਤੇ ਨਰੋਟ ਤੋਂ ਜੰਮੂ ਬੱਸ ਸੇਵਾਂ ਵੀ ਚਾਲੂ ਕਰਵਾਈਆਂ ਹਨ। ਪ੍ਰਾਈਵੇਟ ਬੱਸਾਂ ਦੇ ਵੀ ਬਹੁਤ ਸਾਰੇ ਰੂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਵੱਡੇ ਕਾਰਜਾਂ ਦਾ ਅਰੰਭ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਇੱਕ ਮਕੋੜਾ ਪੱਤਨ ਅਤੇ ਕੀੜੀ ਤੋਂ ਨਰੋਟ ਜੈਮਲ ਸਿੰਘ ਲਈ ਦੋ ਪੂਲਾਂ ਦਾ ਨਿਰਮਾਣ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਮਕੋੜਾ ਪੱਤਨ ਵਿਖੇ ਕਰੀਬ 802 ਕਰੋੜ ਦੀ ਲਾਗਤ ਨਾਲ ਅਤੇ ਕੀਤੀ ਤੋਂ ਨਰੋਟ ਜੈਮਲ ਸਿੰਘ ਵਿਖੇ ਕੀੜੀ ਤੋਂ ਨਰੋਟ ਜੈਮਲ ਸਿੰਘ ਤੇ ਕਰੀਬ 400 ਕਰੋੜ ਦੀ ਲਾਗਤ ਨਾਲ ਪੁੱਲ ਦਾ ਨਿਰਮਾਣ ਕੀਤਾ ਜਾਣਾ ਹੈ ਅਤੇ ਜਲਦੀ ਹੀ ਇਨ੍ਹਾਂ ਪੁੱਲਾਂ ਦਾ ਨਿਰਮਾਣ ਕਾਰਜ ਸੁਰੂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਅਸੀਂ ਅਪਣੀ ਡਿਊਟੀ ਕੀਤੀ ਹੈ ਤਾਂ ਜੋ ਜਨਤਾ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਜਿਆਦਾ ਬਦਲਾਅ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕਣਕ ਦਾ ਸੀਜਨ ਚੱਲ ਰਿਹਾ ਹੈ ਗਰਮੀ ਜਿਆਦਾ ਕਾਰਨ ਜੋ ਫਸਲ ਦਾ ਨੁਕਸਾਨ ਹੋਇਆ ਉਸ ਦੀ ਜਾਂਚ ਵੀ ਕਰਵਾਈ ਗਈ ਹੈ ਅਤੇ ਟੀਮਾਂ ਵੱਲੋਂ ਰਿਪੋਰਟ ਵੀ ਪੇਸ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ ਅਤੇ ਕਿਸਾਨ ਹਿੱਤ ਲਈ ਹੋਰ ਵੀ ਗੱਲਬਾਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਜੰਮੂ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਤੋਂ ਵੱਡੀ ਮਾਤਰਾਂ ਚੋ ਪੰਜਾਬ ਦੀਆਂ ਮੰਡੀਆਂ ਚੋਂ ਕਿਸਾਨ ਕਣਕ ਆਦਿ ਲੈ ਕੇ ਆਉਂਦੇ ਸਨ ਇਸ ਵਾਰ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ ਅਤੇ ਵੀਡਿਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਜਨਤਾ ਨਾਲ ਵਾਅਦਾ ਹੈ ਕਿ ਪੰਜਾਬ ਅੰਦਰ ਬਾਹਰ ਤੋਂ ਆਉਂਣ ਵਾਲੀ ਕਣਕ ਦੀ ਖਰੀਦ ਨੂੰ ਰੋਕਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਦੀ ਇੱਕ ਇੱਕ ਕਣਕ ਦੇ ਦਾਣੇ ਦੀ ਖਰੀਦ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਜਾਇਜ ਮਾਈਨਿੰਗ ਲਈ ਵੀ ਯੋਜਨਾ ਤਿਆਰ ਕਰਕੇ ਲਾਗੂ ਕੀਤੀ ਗਈ ਹੈ, ਇਸ ਤੋਂ ਇਲਾਵਾ ਬੇਰੋਜਗਾਰਾਂ ਨੂੰ ਨੋਕਰੀਆਂ ਦੇਣ ਦੀ ਵੀ ਬਹੁਤ ਜਲਦੀ ਪ੍ਰੀਕਿ੍ਰਆ ਸੁਰੂ ਕੀਤੀ ਜਾਵੇਗੀ। ਕੱਚੇ ਮਲਾਜਮਾਂ ਨੂੰ ਵੀ ਸਰਕਾਰ ਪੱਕਿਆ ਕਰਨ ਲਈ ਤਿਆਰੀ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਕਰਨ ਵਿੱਚ ਵਿਸਵਾਸ ਰੱਖਦੇ ਹਾਂ ਜਦੋਂ ਹੋਵੇਗਾ ਵਧੀਆ ਹੋਵੇਗਾ ਜਨਤਾ ਨੂੰ ਲਾਰਿਆਂ ਦੀ ਨੀਤਿ ਨਹੀਂ ਪੜਾਈ ਜਾਵੇਗੀ ਕੰਮ ਕਰ ਕੇ ਦਿਖਾਵਾਂਗੇ।

LEAVE A REPLY

Please enter your comment!
Please enter your name here