ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਮਾਸਿਕ ਮੀਟਿੰਗ ਸ਼ਾਂਤੀ ਪਬਲਿਕ ਸਕੂਲ ਸ਼ਾਲੀਮਾਰ ਐਵੇਨਿਊ ਵਿਖੇ ਹੋਈ ਮੀਟਿੰਗ ਵਿੱਚ ਸਮੂਹ ਕਾਲੋਨੀ ਨਿਵਾਸੀ ਹਾਜ਼ਿਰ ਹੋਏ, ਜਿਸ ਵਿਚ ਵਿਸ਼ੇਸ਼ ਤੌਰ ਤੇ ਕੌਂਸਲਰ ਵੀਨਾ ਸਲਵਾਨ ਦੇ ਪਤੀ ਦੀਪਕ ਸਲਵਾਨ ਵੀ ਪੁੱਜੇ। ਮੀਟਿੰਗ ਦੌਰਾਨ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਸੋਸਾਇਟੀ ਅਹੁਦੇਦਾਰਾਂ ਨਾਲ ਕਾਲੋਨੀ ਦੇ ਰੁਕੇ ਹੋਏ ਪੈਂਡਿੰਗ ਵਿਕਾਸ ਕਾਰਜਾਂ ਨੂੰ ਨੇਪੜੇ ਚਾੜਨ ਸੰਬੰਧੀ ਚਰਚਾ ਕੀਤੀ, ਜਿਨ੍ਹਾਂ ਵਿਚ ਪੀਣ ਵਾਲੇ ਪਾਣੀ ਲਈ ਲਗਾਈ ਜਾ ਚੁੱਕੀ ਮੋਟਰ ਨੂੰ ਬਿਜਲੀ ਕਨੈਕਸ਼ਨ ਦਿਵਾਉਣ ਦਾ ਕੰਮ, ਕਾਲੋਨੀ ਦੇ ਐਂਟਰੀ ਪਵਾਇੰਟ ਤੇ ਨਿਕਲ ਰਹੀ ਵਡਾਲਾ ਡਰੇਨ ਦੇ ਕੁਝ ਹਿਸਿਆਂ ਦੀ ਵਿਭਾਗ ਵਲੋਂ ਜੇਸੀਬੀ ਨਾਲ ਸਫਾਈ ਕਰਵਾਉਣ ਦਾ ਕੰਮ, ਨਗਰ ਨਿਗਮ ਤੋਂ ਸਫਾਈ ਸੇਵਕਾਂ ਦੀ ਪੱਕੀ ਡਿਊਟੀ ਲਗਾਕੇ ਕਾਲੋਨੀ ਚ ਘੱਟੋ ਘੱਟ ਹਫਤੇ ਚ ਵਾਰ ਝਾੜੂ ਫਿਰਦਾ ਰਹੇ ਆਦਿ ਕੰਮਾਂ ਸੰਬੰਧੀ ਮਾਸਿਕ ਮੀਟਿੰਗ ਵਿਚ ਮਤਾ ਪਾਇਆ ਗਿਆ ਤੇ ਜਲਦ ਏਨਾ ਕੰਮਾਂ ਨੂੰ ਨੇਪੜੇ ਚੜਾਉਣ ਦਾ ਫੈਸਲਾ ਕੀਤਾ ਗਿਆ।

Advertisements

ਇਸ ਮੌਕੇ ਵਾਇਸ ਚੇਅਰਮੈਨ ਮਾਸਟਰ ਨਰੇਸ਼ ਕੁਮਾਰ, ਵਾਇਸ ਚੇਅਰਮੈਨ ਵਿਨੋਦ ਸ਼ਰਮਾ, ਜਨਰਲ ਸੈਕ੍ਰੇਟਰੀ ਅਰਜੁਨ ਸਿੰਘ, ਉਪ ਪ੍ਰਧਾਨ ਨਿਤਿਨ ਅੱਗਰਵਾਲ, ਉਪ ਪ੍ਰਧਾਨ ਨਰਿੰਦਰ ਠਾਕੁਰ ਬੰਟੀ, ਜਸਵਿੰਦਰ ਸਿੰਘ, ਪ੍ਰੈਸ ਸਕੱਤਰ ਗੌਰਵ ਮੜੀਆ, ਸੀਨੀਅਰ ਕੈਸ਼ੀਅਰ ਵਿਨੋਦ ਅੱਗਰਵਾਲ, ਅਮਨ ਬਜਾਜ, ਰੁਪਿੰਦਰ ਦੱਤ ਆਦਿ ਹਾਜ਼ਿਰ ਹੋਏ।

LEAVE A REPLY

Please enter your comment!
Please enter your name here