ਪੰਜਾਬ ਦੀ ਖ਼ੁਦਮੁਖਤਿਆਰੀ ਖ਼ਤਰੇ ਵਿੱਚ ਦਿਖਾਈ ਦੇ ਰਹੀ ਹੈ: ਜੁਗਰਾਜਪਾਲ ਸਾਹੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਦੀ ਖ਼ੁਦਮੁਖਤਿਆਰੀ ਪੂਰੀ ਤਰ੍ਹਾਂ ਖਤਰੇ ਵਿੱਚ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਚੱਕੀ ਦੇ ਦੋ ਪੁੜਾਂ ਵਿੱਚ ਪਿਸ ਤੇ ਨਜ਼ਰ ਆ ਰਹੇ ਹਨ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿੱਟੀ ਦਾ ਬੁੱਤ ਬਣਾ ਕੇ ਖੁਦ ਸੁਪਰ ਮੁੱਖ ਮੰਤਰੀ ਹੋਣ ਦਾ ਪ੍ਰਭਾਵ ਦੇ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਿਸ ਤਰ੍ਹਾਂ ਉਨ੍ਹਾਂ ਦੀ ਹਾਜ਼ਰੀ ਵਿੱਚ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਮੀਟਿੰਗ ਕਰ ਰਹੇ ਹਨ। ਉਹ ਇਤਿਹਾਸ ਦੀਆਂ ਨਜ਼ਰਾਂ ਵਿੱਚ ਪਹਿਲਾਂ ਕਦੇ ਨਜ਼ਰ ਨਹੀਂ ਆਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਕੀਤਾ । ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਆਮ ਆਦਮੀ ਪਾਰਟੀ ਕੋਲ ਲਾਮਿਸਾਲ ਬਹੁਮਤ ਹੈ। ਪਰ ਫਿਰ ਵੀ ਇਸ ਤਰ੍ਹਾਂ ਜਾਪਦਾ ਹੈ ਕਿ ਫੈਡਰਲਿਜ਼ਮ ਸੰਘਵਾਦ ਦੀ ਕੀਮਤ ਨਾ ਤਾਂ ਕੇਜਰੀਵਾਲ ਦੀਆਂ ਨਜ਼ਰਾਂ ਵਿੱਚ ਕੁਝ ਹੈ ਤੇ ਨਾ ਹੀ ਰਾਜਪਾਲ ਦੀਆਂ ਨਜ਼ਰਾਂ ਵਿੱਚ , ਕੁਝ ਹੈ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਅੱਗੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਕੇਜਰੀਵਾਲ ਲਈ ਰਾਸ਼ਟਰੀ ਰਾਜਨੀਤੀ ਲਈ ਇੱਕ ਪੌੜੀ ਹੈ ਤੇ ਉਹ ਪੰਜਾਬ ਵਿੱਚ ਰਾਜ ਦਾ ਇੱਕ ਅਜਿਹਾ ਮਾਡਲ ਘੜਨਾ ਚਾਹੁੰਦੇ ਹਨ।

Advertisements

ਜਿਸ ਨੂੰ ਉਹ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਵਾਂਗ ਹੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਸਕਣ । ਪਰ ਇਸ ਲਈ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀਆਂ ਸੰਵਿਧਾਨਕ ਤਾਕਤਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਹੈ ਕਿ ਮੁੱਖ ਮੰਤਰੀ ਕੁਝ ਨਹੀਂ ਹੈ ਜੋ ਹਨ ਬਸ ਕੇਜਰੀਵਾਲ ਹੀ ਹਨ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਭਗਵੰਤ ਮਾਨ ਇਕ ਬਹੁਤ ਖੁੱਦਦਾਰ ਕਿਸਮ ਦੇ ਆਦਮੀ ਹਨ ਬੇਸ਼ੱਕ ਰਾਜਨੀਤਕ ਬੱਸ ਹਾਲਾਤਾਂ ਦੇ ਚਲਦੇ ਉਹ ਵਕਤ ਸੰਭਾਲਦੇ ਨਜ਼ਰ ਆ ਰਹੇ ਹਨ। ਪਰ ਅਸੀਂ ਸਮਝਦੇ ਹਾਂ ਕਿ ਜੇਕਰ ਇਹ ਦਬਾਅ ਅਤੇ ਉਨ੍ਹਾਂ ਨੂੰ ਛੋਟਾ ਦਿਖਾਉਣ ਦੀ ਖੇਡ ਜ਼ਿਆਦਾ ਦੇਰ ਚਲਦੀ ਰਹੀ ਤਾਂ ਸ਼ਾਇਦ ਉਹ ਲੰਮਾ ਸਮਾਂ ਝੁਕਣ ਦੀ ਅਦਾਕਾਰੀ ਕਰਨੋਂ ਅਸਮਰੱਥ ਹੋ ਜਾਣਗੇ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ 2019 ਵਿੱਚ ਉਹ ਇਕੱਲੇ ਜਿਥੇ ਸਨ ਅਤੇ ਹੁਣ ਵੀ ਮੁੱਖ ਮੰਤਰੀ ਪਦ ਦੇ ਉਮੀਦਵਾਰ ਉਨ੍ਹਾਂ ਨੂੰ ਉਬਾਲਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਇਨ੍ਹਾਂ ਹੈਰਾਨੀਜਨਕ ਬਹੁਮਤ ਐਲਾਲਣ ਵਿਚ ਸਫਲ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲਈ ਪੰਜਾਬ ਤੇ ਕਬਜ਼ਾ ਕਰਨਾ ਇੰਨਾ ਆਸਾਨ ਨਹੀਂ। ਜਿੰਨਾ ਉਹ ਸਮਝਦਾ ਹੈ। ਪੰਜਾਬੀ ਸਭ ਕੁਝ ਕਰਨਾ ਜਾਣਦੇ ਹਨ ।

LEAVE A REPLY

Please enter your comment!
Please enter your name here