Sunday, October 25, 2026
Home Punjab ਅਜਨਾਲਾ ਵਿੱਚ ਜ਼ੋਰਦਾਰ ਧਮਾਕਾ, ਇੱਕ ਬੱਚੇ ਦੀ ਮੌਤ, ਦੋ ਜ਼ਖਮੀ

ਅਜਨਾਲਾ ਵਿੱਚ ਜ਼ੋਰਦਾਰ ਧਮਾਕਾ, ਇੱਕ ਬੱਚੇ ਦੀ ਮੌਤ, ਦੋ ਜ਼ਖਮੀ

ਅੰਮ੍ਰਿਤਸਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅਜਨਾਲਾ ਦੇ ਪਿੰਡ ਕੋਟਲਾ ਗਾਜੀਆਂ ਵਿਚ ਪਟਾਕੇ ਬਣਾਉਣ ਲਈ ਪੋਟਾਸ਼ ਕੁੱਟਣ ਦੋਰਾਨ ਜ਼ਬਰਦਸਤ ਧਮਾਕਾ ਹੋ ਗਿਆ। ਜਿਸਦੇ ਕਾਰਣ ਇਕ ਬੱਚੇ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਖੇਡ ਟੂਰਨਾਮੈਂਟ ਹੋ ਰਿਹਾ ਸੀ ਤੇ ਇਸ ਟੂਰਨਾਮੈਂਟ ਵਿੱਚ ਪਿੰਡ ਦੀ ਟੀਮ ਜੇਤੂ ਰਹੀ।

Advertisements

ਜਿਸਦੇ ਕਾਰਣ ਪਿੰਡ ਵਾਸੀ ਖੁਸ਼ੀ ਮਨਾਉਣ ਲਈ ਪੋਟਾਸ਼ ਕੁੱਟ ਕੇ ਪਟਾਖੇ ਬਣਾ ਰਹੇ ਸਨ, ਇਸੇ ਦੌਰਾਨ ਧਮਾਕਾ ਹੋ ਗਿਆ। ਇਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏੇ। ਇਹਨਾਂ ਬੱਚਿਆਂ ਦੇ ਅੰਗ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਹਨ। ਮਿ੍ਰਤਕ ਬੱਚੇ ਦੀ ਉਮਰ 12 ਸਾਲ ਤੇ ਜ਼ਖਮੀ ਹੋਏ ਬੱਚਿਆਂ ਦੀ 12 ਸਾਲ 22 ਸਾਲ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here