ਹਿਮਾਚਲ ਘੁੰਮਣ ਗਈ 24 ਸਾਲਾਂ ਲੜ੍ਹਕੀ ਬਰਫ ਦੀ ਖਾਈ ਵਿੱਚ ਡਿੱਗੀ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ

ਲਾਹੌਲ ਸਪਿਤੀ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲਾਹੌਲ-ਸਪੀਤੀ ਜ਼ਿਲੇ ਦੇ ਕੋਕਸਰ ‘ਚ ਘੁੰਮਣ ਗਈ ਇੱਕ 24 ਸਾਲਾਂ ਲੜ੍ਹਕੀ ਦੀ ਮੌਤ ਹੋਣ ਦੀ ਦੁਖਦਾਇਕ ਖਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਬਰਫੀਲੇ ਤੂਫਾਨ ‘ਚ ਫਿਸਲਣ ਨਾਲ ਲੜ੍ਹਕੀ ਦੀ ਮੌਤ ਹੋ ਗਈ। ਪਰ ਪ੍ਰਸ਼ਾਸਨ ਵੱਲੋਂ ਲੜ੍ਹਕੀ ਨੂੰ ਪੂਰੀ ਕੋਸ਼ਿਸ ਕਰਨ ਤੋਂ ਬਾਅਦ ਬਾਹਰ ਕੱਢ ਲਿਆ ਸੀ, ਲੜ੍ਹਕੀ ਨੂੰ ਹਸਪਤਾਲ ਲਿਜਾਦਿਆਂ ਹੀ ਉਸਨੇ ਰਾਸਤੇ ਵਿੱਚ ਦਮ ਤੋੜ੍ਹ ਦਿੱਤਾ।

Advertisements

ਦੱਸਿਆਂ ਜਾ ਰਿਹਾ ਹੈ ਕਿ 24 ਸਾਲਾ ਅਕਾਂਕਸ਼ਾ ਜੋ ਕਿ ਜੈਪੁਰ ਦੀ ਰਹਿਣ ਵਾਲੀ ਸੀ, ਜੋ ਕਿ ਬਰਫ਼ਬਾਰੀ ਵਾਲੇ ਇਲਾਕੇ ‘ਚ ਪੈਰ ਤਿਲਕਣ ਕਾਰਨ ਡੂੰਘੀ ਖੱਡ ‘ਚ ਜਾ ਡਿੱਗੀ ਅਤੇ ਬਰਫ ਦੇ ਹੇਠਾਂ ਦੱਬ ਗਈ। ਪ੍ਰਸ਼ਾਸਨ ਨੂੰ ਜਿਵੇਂ ਹੀ ਸੂਚਨਾ ਮਿਲੀ, ਉਸ ਨੇ ਆਈਟੀਬੀਪੀ ਦੇ ਜਵਾਨਾਂ, ਪੁਲਿਸ, ਫਾਇਰਫਾਈਟਰਜ਼, ਸਥਾਨਕ ਲੋਕਾਂ ਦੀ ਟੀਮ ਬਣਾ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ਪਰ ਫਿਰ ਵੀ ਲੜ੍ਹਕੀ ਦੀ ਜਾਨ ਬੱਚ ਨਹੀਂ ਸਕੀ। ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਬਰਫੀਲੇ ਤੂਫਾਨ ਵਾਲੇ ਖੇਤਰ ‘ਚ ਨਾ ਜਾਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here