ਨੌਜਵਾਨ ਨੂੰ ਤੇਲ ਪਾ ਕੇ ਸਾੜਨ ਦੇ ਮਾਮਲੇ ਵਿਚ 4 ਆਰੋਪੀ ਗਿ੍ਰਫਤਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਰਵੀ ਗਿੱਲ ਨੂੰ ਤੇਲ ਪਾਕੇ ਸਾੜਨ ਦੇ ਦੋਸ਼ ਵਿੱਚ ਪੁਲਿਸ ਨੇ ਕਈ ਲੋਕਾਂ ਤੇ ਕੇਸ ਦਰਜ ਕੀਤਾ ਸੀ, ਜੋ ਗਿ੍ਰਫਤਾਰੀ ਦੇ ਡਰ ਤੋ ਹਾਲੇ ਤੱਕ ਫਰਾਰ ਸਨ। ਸੋਮਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਸਫਲਤਾ ਹਾਸਿਲ ਕਰਦੇ ਹੋਏ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

Advertisements

ਥਾਣਾ ਸਿਟੀ ਕਪੂਰਥਲਾ ਵਿੱਚ ਕਾਜਲ ਪਤਨੀ ਰਵੀ ਗਿੱਲ ਵਾਸੀ ਮੁਹੱਲਾ ਡਾਕਟਰ ਸਾਦਿਕ ਕਪੂਰਥਲਾ ਨੇ ਮੁੱਕਦਮਾ ਦਰਜ ਕਰਵਾਇਆ ਸੀ ਕਿ ਉਸ ਦੇ ਪਤੀ ਰਵੀ ਗਿੱਲ ਨੂੰ ਮਾਰਨ ਦੀ ਨਿਅਤ ਨਾਲ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਵਿੱਚ ਨਰਿੰਦਰ ਸਿੰਘ ਮੰਨਸੂ ਕੌਂਸਲਰ ਵਾਸੀ ਸ਼ੇਖੂਪੀਰ, ਮਨੋਜ ਨਾਹਰ ਪੁੱਤਰ ਦੇਵੀਦਾਸ ਨਾਹਰ, ਰਣਜੀਤ ਕੌਰ ਉਰਫ ਰੇਣੂ, ਜਤਿੰਦਰ ਸਿੰਘ ਉਰਫ ਸ਼ੇਰਾ, ਭੱਟੀ ਪ੍ਰਧਾਨ, ਮਨਜੀਤ ਕੌਰ ਪੁੱਤਰੀ ਰਛਪਾਲ ਸਿੰਘ, ਸੋਮਾ ਪਤਨੀ ਸੋਨੂੰ, ਮਨਪ੍ਰੀਤ ਪਤਨੀ ਜੇਮਸ, ਰਮਨ, ਜੱਸਾ, ਸੁੱਖਾ ਵਾਸੀ ਕਪੂਰਥਲਾ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਿਸ ਵਿਚ ਸਾਰੇ ਦੋਸ਼ੀ ਆਪਣੀ-ਆਪਣੀ ਗਿ੍ਰਫਤਾਰੀ ਤੋਂ ਡਰਦੇ ਮਾਰੇ ਫ਼ਰਾਰ ਸਨ ਤੇ ਥਾਣਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਮੁਲਜ਼ਮਾਂ ਦੇ ਘਰਾਂ ’ਚ ਵਾਰ-ਵਾਰ ਛਾਪੇਮਾਰੀ ਕੀਤੀ ਜਾ ਰਹੀ ਸੀ। 17 ਅਪ੍ਰੈਲ ਨੂੰ ਉਕਤ ਮੁਕੱਦਮੇ ’ਚ ਪੀੜਤ ਰਵੀ ਗਿੱਲ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ’ਤੇ ਥਾਣਾ ਸਿਟੀ ਕਪੂਰਥਲਾ ਪੁਲਿਸ ਵੱਲੋਂ ਉਕਤ ਮੁਕੱਦਮੇ ’ਚ ਧਾਰਾ 302 ਵੀ ਜੋੜੀ ਗਈ ਸੀ। ਥਾਣਾ ਸਿਟੀ ਕਪੂਰਥਲਾ ਪੁਲਿਸ ਵੱਲੋਂ ਮੁਕੱਦਮੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਕਤ ਮੁਕੱਦਮੇ ’ਚ ਨਾਮਜ਼ਦ ਮੁਲਜ਼ਮ ਮਨਜੀਤ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਅਸਮਾਨਪੁਰ ਥਾਣਾ ਲਾਬੜਾ, ਜਤਿੰਦਰ ਸਿੰਘ ਉਰਫ ਸ਼ੇਰਾ, ਰਣਜੀਤ ਕੌਰ ਉਰਫ ਰੇਣੂ ਪਤਨੀ ਜਤਿੰਦਰ ਸਿੰਘ ਉਰਫ ਸ਼ੇਰਾ ਵਾਸੀ ਅੰਬਗੜ੍ਹ ਥਾਣਾ ਕਰਤਾਰਪੁਰ ਹਾਲ ਵਾਸੀ ਕਪੂਰਥਲਾ, ਸੁਖਦਾਸ ਮਸੀਹ ਉਰਫ ਸੁੱਖਾ ਪੁੱਤਰ ਇਕਬਾਲ ਮਸੀਹ ਵਾਸੀ ਸੰਤਨਗਰ ਕਪੂਰਥਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛਗਿਛ ਜਾਰੀ ਹੈ। ਥਾਣਾ ਸਿਟੀ ਕਪੂਰਥਲਾ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਕਤਲਕਾਂਡ ਦਾ ਮਾਸਟਰ ਮਾਈਂਡ ਤੇ ਕੌਂਸਲਰ ਨਰਿੰਦਰ ਮੰਸੂ ਹਜੇ ਵੀ ਪੁਲਿਸ ਗ੍ਰਿਫਤ ਚੋ ਬਾਹਰ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਜ਼ਰਿਮ ਮੰਸੂ ਕਿਸੇ ਤਰ੍ਹਾ ਪੁਲਿਸ ਇਨਕੁਆਰੀ ਲਗਵਾਕੇ ਜਾਂ ਹੋਰ ਕੋਈ ਕਨੂੰਨੀ ਦਾਅ-ਪੇਚ ਲਗਾਕੇ ਆਪਣੇ ਆਪ ਨੂੰ ਗਿ੍ਰਫਤਾਰੀ ਤੋਂ ਬਚਾਉਣ ਦਾ ਢੰਗ ਤਰੀਕੇ ਲੱਭ ਰਿਹਾ ਹੈ ਜਿਸ ਲਈ ਮੰਸੂ ਦੇ ਵੱਡੇ ਸਿਆਸੀ ਆਕਾ ਇਸਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਆਉਣ ਵਾਲੇ ਦਿਨਾਂ ਚ ਦੇਖਣਾ ਇਹ ਹੋਵੇਗਾ ਕਿ ਮੰਸੂ ਗਿ੍ਰਫ਼ਤਾਰ ਹੋਵੇਗਾ ਜਾਂ ਪੁਲਿਸ ਤੋਂ ਇੱਕ ਕਦਮ ਅੱਗੇ ਵੱਧਕੇ ਕਿਸੇ ਕਾਨੂੰਨੀ ਦਾਅ-ਪੇਚ ਰਾਹੀਂ ਆਪਣੀ ਗਿ੍ਰਫਤਾਰੀ ਤੇ ਕੋਈ ਰੋਕ ਲਗਵਾ ਸਕੇਗਾ।

LEAVE A REPLY

Please enter your comment!
Please enter your name here