ਪੰਜਾਬ ਦੀਆਂ ਅਦਾਲਤਾਂ 1 ਜੂਨ ਤੋਂ 30 ਜੂਨ ਤੋਂ ਰਹਿਣਗੀਆਂ ਬੰਦ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਗਰਮੀਆਂ ਦੀਆਂ ਛੁੱਟੀਆਂ ਕਾਰਨ ਸੂਬੇ ਭਰ ਦੀਆਂ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ਬੰਦ ਰਹਿਣਗੀਆਂ। 1 ਜੂਨ ਤੋਂ 30 ਜੂਨ ਤੱਕ ਅਦਾਲਤਾਂ ਵਿੱਚ ਸਿਵਲ ਮਾਮਲਿਆਂ ਦੀ ਰੇਗੂਲਰ ਸੁਣਵਾਈ ਨਹੀਂ ਹੋਵੇਗੀ, ਜਦੋਂਕਿ 15 ਜੂਨ ਤੱਕ ਅਦਾਲਤਾਂ ਵਿੱਚ  ਫੌਜਦਾਰੀ ਕੰਮ ਜ਼ਾਰੀ ਰਹੇਗਾ। ਦੂਜੇ ਪਾਸੇ ਜ਼ਿਲ੍ਹਾਂ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਛੁੱਟੀਆਂ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ, ਜ਼ਮਾਨਤਾਂ ਅਤੇ ਸਟੇਅ ਆਦਿ ਦੀ ਸੁਣਵਾਈ ਲਈ ਹੇਠਲੀਆਂ ਅਦਾਲਤਾਂ ਅਤੇ ਸੈਸ਼ਨਾਂ ਦੇ ਜੱਜਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਹਨ।

Advertisements

ਇਸ ਸਬੰਧੀ ਵੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਜੱਜ ਅਦਾਲਤਾਂ ਵਿੱਚ ਬੈਠ ਕੇ ਜ਼ਰੂਰੀ ਕੇਸਾਂ ਦੀ ਸੁਣਵਾਈ ਕਰਨਗੇ, ਤਾਂ ਜੋ ਛੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਜ਼ਿਲ੍ਹਾਂ ਬਾਰ ਸੰਘ ਦੇ ਪ੍ਰਧਾਨ ਚੇਤਨ ਵਰਮਾ, ਸਕੱਤਰ ਵਿਕਾਸ ਗੁਪਤਾ, ਵਿੱਤ ਸਕੱਤਰ ਜਤਿੰਦਰਪਾਲ ਸਿੰਘ ਜੇਟੀ ਅਤੇ ਵਕੀਲ ਨਿਤਿਨ ਕਪਿਲਾ ਨੇ ਦਿੱਤੀ।

LEAVE A REPLY

Please enter your comment!
Please enter your name here