ਸੀਨੀਅਰ ਸਿਟੀਜਨ, ਸ਼ਹੀਦ ਪਰਿਵਾਰਾਂ ਤੇ ਸੈਨਿਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਦਿੱਤਾ ਜਾਵੇਗਾ ਸਨਮਾਨ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਜਦੋਂ ਵੀ ਸਰਕਾਰੀ ਦਫਤਰਾਂ ਦੇ ਵਿੱਚ ਸ਼ਹੀਦ ਪਰਿਵਾਰ ਨਾਲ ਸਬੰਧਤ ਕੋਈ ਪਰਿਵਾਰਕ ਮੈਂਬਰ ਜਾਂ ਸੀਨੀਅਰ ਸਿਟੀਜਨ ਜਾਂ ਕੋਈ ਫੌਜੀ ਜਵਾਨ ਛੁੱਟੀ ਦੌਰਾਨ ਦਫਤਰ ਵਿੱਚ ਕਿਸੇ ਸਰਕਾਰੀ ਕੰਮ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਹੈ ਅਤੇ ਛੋਟੇ-ਛੋਟੇ ਕੰਮਾਂ ਲਈ ਕਈ ਵਾਰ ਚੱਕਰ ਮਾਰਨੇ ਪੈਂਦੇ ਹਨ।

Advertisements

ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ  ਸ਼ਹੀਦਾਂ ਨੇ ਸਾਡੇ ਦੇਸ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਸਾਡੇ ਅਮਨ ਅਮਾਨ ਨੂੰ ਬਰਕਰਾਰ ਰੱਖਿਆ ਹੈ। ਇਸ ਲਈ ਸਾਡਾ ਸਾਰਿਆਂ  ਦਾ ਫਰਜ ਬਣਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਆਦਰ ਮਾਨ ਸਨਮਾਨ ਦਿੰਦੇ ਹੋਏ ਉਹਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਵੇ। ਇਸੇ ਤਰਾਂ ਸਾਡੇ ਬਜੁਰਗ ਜੋ ਆਪਣੇ ਮਸਲੇ ਲੈ ਕੇ ਦਫਤਰਾਂ ਵਿੱਚ ਆਉਂਦੇ ਹਨ ਉਹਨਾਂ ਨੂੰ ਵੀ ਬੜੇ ਆਦਰ ਸਤਿਕਾਰ ਨਾਲ ਪੇਸ ਆਕੇ ਉਹਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ।

ਜਿਥੇ ਕੋਈ ਸੇਵਾਵਾਂ ਲੈਣ ਲਈ ਲਾਈਨਾਂ ਲਗਦੀਆਂ ਹੋਣ ਉਥੇ ਬਜੁਰਗਾਂ ਵਾਸਤੇ ਵੱਖਰੀ ਲਾਈਨ ਲਗਾ ਕੇ ਉਹਨਾਂ ਨੂੰ ਸੇਵਾਵਾਂ ਪਹਿਲ ਦੇ ਅਧਾਰ ਤੇ ਦਿੱਤੀਆਂ ਜਾਣ। ਸੇਵਾ ਕੇਂਦਰਾ ਵਿੱਚ ਅਕਸਰ ਕਾਫੀ ਭੀੜ ਹੁੰਦੀ ਹੈ। ਇਸ ਲਈ ਜਿਲਾ ਮੈਨੇਜਰ, ਸੇਵਾ ਕੇਂਦਰ ਇਸ ਗੱਲ ਨੂੰ ਯਕੀਨੀ ਬਨਾਉਣ ਕਿ ਕੋਈ ਵੀ ਓਪਰੇਟਰ ਬਜੁਰਗਾਂ ਨਾਲ ਬੜੇ ਆਦਰ ਸਤਿਕਾਰ ਨਾਮ ਪੇਸ਼ ਆਉਣ ਅਤੇ ਉਹਨਾਂ ਦਾ ਮਸਲਾ ਵੱਖਰੀ ਲਾਈਨ ਲਗਾ ਕੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਕੰਮ ਨੂੰ ਸਮਾਂ ਲੱਗਣ ਦੀ ਸੰਭਾਵਨਾ ਹੈ ਤਾਂ ਬਜੁਰਗਾਂ ਨੂੰ ਬਿੱਠਾ ਕੇ ਅਦਬ ਸਤਿਕਾਰ ਸਹਿਤ ਕੁਝ ਦੇਰ ਇੰਤਜਾਰ ਕਰਨ ਲਈ ਕਿਹਾ ਜਾਵੇ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਛੁੱਟੀ ਦੌਰਾਨ ਜੋ ਫੌਜੀ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਆਉਂਦੇ ਹਨ ਜਿਨਾਂ ਕੋਲ ਆਪਣੇ ਨਿੱਜੀ ਕੰਮਾਂ ਲਈ ਬਹੁਤ ਥੋੜਾ ਸਮਾਂ ਹੁੰਦਾ ਹੈ ਅਤੇ ਇਸ ਦੌਰਾਨ ਉਹ ਦਫਤਰਾਂ ਵਿੱਚ ਹੀ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਉਹਨਾਂ ਤੇ ਇਸ ਗੱਲ ਦਾ ਵੀ ਤਨਾਵ ਹੁੰਦਾ ਹੈ ਕਿ ਉਹ ਆਪਣੀ ਛੁੱਟੀ ਦੌਰਾਨ ਆਪਣੇ ਸਰਕਾਰੀ ਕੰਮ ਕਾਜ ਨਿਪਟਾ ਲੈਣ। ਇਸ ਲਈ ਸਮੂਹ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੇ ਅਧੀਨ ਕੰਮ ਕਰਦੇ ਕਰਮਚਾਰੀ ਛੁੱਟੀ ਦੌਰਾਨ ਆਏ ਫੋਜੀਆਂ ਨੂੰ ਬੇਵਜਾ ਲਟਕਾਇਆ ਤਾਂ ਨਹੀਂ ਜਾ ਰਿਹਾ। ਇਸ ਲਈ ਉਹ ਖੁਦ ਇਹਨਾਂ ਕੰਮਾਂ ਨੂੰ ਮੋਨੀਟਰ ਕਰਨ।

LEAVE A REPLY

Please enter your comment!
Please enter your name here