ਡਾ. ਸੀਮਾ ਗਰਗ ਨੇ “ਚੰਗੀ ਸਿਹਤ ਸੰਬੰਧੀ ਜਾਗਰੂਕਤਾ ਮੁਹਿੰਮ” ਆਈਈਸੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਸਿਰਫ ਬੀਮਾਰ ਲੋਕਾਂ ਦੇ ਇਲਾਜ ਲਈ ਹੀ ਨਹੀਂ ਬਲਕਿ ਬਿਮਾਰੀਆਂ ਤੋਂ ਬਚਾਓ ਪ੍ਰਤੀ ਜਾਗਰੂਕ ਵੀ ਕਰਦਾ ਹੈ। ਬੀਮਾਰੀ ਹੋਣ ਦੇ ਕਾਰਨ, ਇਲਾਜ ਅਤੇ ਬੀਮਾਰੀ ਹੋਣ ਤੋਂ ਪਹਿਲਾ ਹੀ ਬਚਾਓ ਦੇ ਸਬੰਧੀ ਆਈ.ਈ.ਸੀ ਵਿੰਗ ਸਿਹਤ ਵਿਭਾਗ ਪੰਜਾਬ ਵਲੋਂ ਵੱਖ ਵੱਖ ਸਮੇਂ ਤੇ ਜਾਗਰੂਕਤਾ ਵੈਨਾਂ ਰਾਹੀਂ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾਦਾਂ ਹੈ।ਇਸੇ ਲੜੀ ਤਹਿਤ ਐਨ.ਪੀ.ਸੀ.ਡੀ.ਸੀ.ਐਸ (ਨੈਸ਼ਨਲ ਪ੍ਰੋਗਰਾਮ ਫਾਰ ਪਰਵੈਨਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ਼, ਕਾਰਡਿਓਵਾਸਕੂਲਰ ਡਜ਼ੀਜ਼ ਐਂਡ ਸਟੋਰਕ) ਤਹਿਤ “ਚੰਗੀ ਸਿਹਤ ਸੰਬੰਧੀ ਜਾਗਰੂਕਤਾ ਮੁਹਿੰਮ” ਆਈ.ਈ.ਸੀ ਵੈਨ ਨੂੰ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਨੇ ਹਰੀ ਝੰਡੀ ਦੇਕੇ ਵੱਖ ਵੱਖ ਸਿਹਤ ਸੰਸਥਾਂਵਾਂ ਲਈ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁੰਹਮਦ ਅਸੀਫ, ਉਮੇਸ਼ ਠਾਕੁਰ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

Advertisements

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ.ਸੀਮਾ ਗਰਗ ਨੇ ਦੱਸਿਆ ਕਿ ਗੈਰ-ਸੰਚਾਰਿਤ ਬੀਮਾਰੀਆਂ (ਜਿਵੇਂ ਕਿ ਦਿਲ ਦੇ ਰੋਗ, ਸ਼ੂਗਰ, ਕੈਂਸਰ ਆਦਿ) ਸਾਡੇ ਅਜੋਕੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਕਾਰਨ ਵੱਧ ਰਹੇ ਹਨ। ਉਨਾਂ ਕਿਹਾ ਕਿ ਕੁਝ ਛੋਟੇ ਛੋਟੇ ਕਦਮ ਉਠਾਉਣ ਅਤੇ ਵਧੀਆ ਜੀਵਨ ਸ਼ੈਲੀ ਅਪਣਾਉਣ ਨਾਲ ਅਸੀ ਇਨਾਂ ਬੀਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਜਿਵੇਂ ਰੋਜ਼ਾਨਾ 40 ਤੋਂ 50 ਮਿੰਟ ਸੈਰ/ਕਸਰਤ ਕਰਨੀ, ਸਰੀਰਕ ਭਾਰ ਨੂੰ ਕਾਬੂ ਵਿੱਚ ਰੱਖਣਾ, ਕਾਰ ਸਕੂਟਰ, ਲਿਫਟ ਆਦਿ ਦੀ ਘੱਟ ਵਰਤੋਂ ਕਰਨੀ, ਤਲੇ ਹੋਏ ਭੋਜਨ ਪਦਾਰਥਾਂ ਫਾਸਟ ਫੂਡ ਜਾਂ ਬਾਜ਼ਾਰੀ ਭੋਜਨ ਤੋਂ ਪਰਹੇਜ਼ ਕਰਨਾ, ਨਮਕ/ਚੀਨੀ/ਸ਼ੱਕਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਅਤੇ ਮੌਸਮੀ ਹਰੀਆਂ ਸਬਜ਼ੀਆਂ/ਸਲਾਦ/ਫਲਾਂ ਦਾ ਸੇਵਨ ਵੱਧ ਕਰਨਾ ਆਦਿ ਹਨ। ਇਸ ਤੋਂ ਇਲਾਵਾ ਚੰਗੀ ਸਿਹਤ ਲਈ ਬੁਰੀਆਂ ਆਦਤਾਂ ਤੇ ਨਸ਼ਿਆਂ  ਸਿਗਰਟ/ਬੀੜੀ, ਸ਼ਰਾਬ ਦਾ ਤਿਆਗ ਕਰਨ ਨਾਲ ਅਸੀਂ ਤੰਦਰੁਸਤ ਤੇ ਸਿਹਤਮੰਦ ਰਹਿ ਸਕਦੇ ਹਾਂ। 

ਉਨਾਂ ਕਿਹਾ ਕਿ ਚੰਗੀ ਸਿਹਤ ਦਾ ਮਤਲਬ ਸਿਰਫ ਸਰੀਰਕ ਪੱਖੋ ਤੰਦੁਰਸਤ ਹੋਣਾ ਬਲਕਿ ਮਾਨਸਿਕ ਪੱਖੋ ਵੀ ਸਿਹਤਮੰਦ ਹੋਣਾ ਜ਼ਰੂਰੀ ਹੈ ਜਿਸ ਲਈ ਯੋਗਾ ਕਰਨਾ, ਸਮੇਂ ਸਿਰ ਸੋਣਾ ਤੇ ਜਾਗਣਾ ਬਹੁਤ ਜ਼ਰੂਰੀ ਹੈ। ਵਾਤਾਵਰਣ ਦੀ ਸੁਰੱਖਿਆ ਅਤੇ ਚੰਗੀ ਸਿਹਤ ਲਈ ਵੱਧ ਤੋਂ ਰੁੱਖ  ਲਗਾਓ, ਹਮੇਸ਼ਾਂ ਕੱਪੜੇ ਦਾ ਬੈਗ ਅਤੇ ਪਾਣੀ ਦੀ ਬੋਤਲ ਨਾਲ ਰੱਖੋ, ਵੱਧ ਤੋਂ ਵੱਧ ਪੈਦਲ ਚਲੋ, ਪੌੜੀਆਂ ਦਾ ਇਸਤੇਮਾਲ ਅਤੇ ਸਾਈਕਲ ਦੀ ਵਰਤੋਂ ਕਰੋ। ਉਨਾਂ ਕਿਹਾ ਕਿ ਬੀਮਾਰ ਹੋਣ ਤੇ ਕੇਵਲ ਡਿਗਰੀ ਪ੍ਰਾਪਤ ਡਾਕਟਰਾਂ ਤੋਂ ਹੀ ਸਲਾਹ ਅਤੇ ਦਵਾਈ ਲਈ ਜਾਵੇ ਅਤੇ ਸਮੇਂ ਸਮੇਂ ਤੇ ਆਪਣੀ ਸ਼ੂਗਰ ਅਤੇ ਬੱਲਡ ਪੈ੍ਰਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਚੰਗੀ ਸਿਹਤ ਲਈ ਸਾਨੂੰ ਗੈਰ-ਸੰਚਾਰੀ ਬਿਮਾਰੀਆਂ ਸੰਬੰਧੀ ਸਮੇਂ ਸਿਰ ਡਾਕਟਰੀ ਸਲਾਹ ਅਤੇ ਇਲਾਜ ਪ੍ਰਤੀ ਅਣਗਿਹਲੀ ਨਹੀ ਵਰਤਣੀ ਚਾਹੀਦੀ ਹੈ ਉਨਾਂ ਦੱਸਿਆ ਇਹ ਵੈਨ 20 ਅਤੇ 21 ਅਪ੍ਰੈਲ ਤੱਕ ਸਿਹਤ ਸੰਸਥਾਂਵਾਂ ਵਿੱਚ ਜਾ ਕੇ ਜਾਗਰੂਕ ਕਰੇਗੀ।

LEAVE A REPLY

Please enter your comment!
Please enter your name here