ਹਮੀਰਾ ਫੈਕਟਰੀ ਦੇ ਠੇਕੇਦਾਰ ਤੇ ਦਿਨ-ਦਿਹਾੜੇ ਹਮਲਾ, ਦਫਤਰ ਵਿੱਚ ਕੀਤੀ ਭੱਨਤੋੜ, ਘਟਨਾ ਸੀਸੀਟੀਵੀ ‘ਚ ਕੈਦ

ਕਪੂਰਥਲਾ /ਸੁਭਾਨਪੁਰ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੰਜਾਬ ਵਿੱਚ ਵੱਧ ਰਹੀ ਗੁੰਡਾਗਰਦੀ ਰੁਕਣ ਦਾ ਨਾਮ ਨਹੀਂ ਲੈ ਰਹੀ। ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਵਿਖੇ ਵਾਪਰਿਆ ਜਿੱਥੇ ਦੁਪਿਹਰ 2 ਵਜੇ ਦੇ ਕਰੀਬ ਆਪਣੇ ਦਫਤਰ ਵਿੱਚ ਬੈਠੇ ਜਗਤਜੀਤ ਹਮੀਰਾ ਫੈਕਟਰੀ ਦੇ ਠੇਕੇਦਾਰ ਤੇ 2 ਵਿਆਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦਫਤਰ ਵਿੱਚ ਭੰਨ ਤੋੜ ਵੀ ਕੀਤੀ।

Advertisements

ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਪੀੜਤ ਠੇਕੇਦਾਰ ਨਰਿੰਦਰ ਤੇਜਪਾਲ ਉਰਫ ਕਾਲੀ ਪੁੱਤਰ ਰਾਮ ਲੁਭਾਇਆ ਤੇਜਪਾਲ ਵਾਸੀ ਮੁਰਾਰ ਨੇ ਦੱਸਿਆ ਕਿ ਉਹ ਹਮੀਰਾ ਫੇੈਕਟਰੀ ਦਾ ਬਤੋਰ ਠੇਕੇਦਾਰ ਹੈ ਅਤੇ ਦਫਤਰ ਵਿੱਚ ਬੈਠ ਕੇ ਆਪਣੀ ਲੇਬਰ ਦਾ ਹਿਸਾਬ ਕਿਤਾਬ ਕਰ ਰਿਹਾ ਸੀ ਕਿ ਉਸਦੇ ਦਫਤਰ ਵਿੱਚ ਆ ਕੇ ਰਾਹੁਲ ਕੁਮਾਰ ਉਰਫ ਵਿੱਕੀ ਪੁੱਤਰ ਰਮਨ ਕੁਮਾਰ ਵਾਸੀ ਮੁਰਾਰ ਅਤੇ ਸੋਰਵ ਕੁਮਾਰ ਉਰਫ ਗੋਰਾ ਪੁੱਤਰ ਰਾਜ ਕੁਮਾਰ ਉਰਫ ਰਾਜੂ ਵਾਸੀ ਦਿਆਲਪੁਰ ਦੋਵਾਂ ਨੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਸਮਾਨ ਦੀ ਵੀ ਤੋੜ ਭੰਨ ਕੀਤੀ। ਉਸਨੇ ਦੱਸਿਆ ਕਿ ਟੇਬਲ ਉਤੇ ਕੰਪਿਊਟਰ ਵੀ ਪਿਆ ਸੀ ਉਹ ਵੀ ਭੰਨ ਦਿੱਤਾ ਗਿਆ। ਉਸਨੇ ਕਿਹਾ ਕਿ ਮੇਰੇ ਸੱਟਾਂ ਅਤੇ ਗੁੱਜੀਆਂ ਸੱਟਾਂ ਵੀ ਮਾਰੀਆ ਗਈਆਂ ਹਨ। ਉਹਨੇ ਦੱਸਿਆ ਕਿ ਉਹ ਮੇਰੇ ਕੋਲੋ ਧੱਕੇ ਨਾਲ ਪੈਸਿਆ ਦੀ ਮੰਗ ਕਰ ਰਹੇ ਸਨ ਅਤੇ ਮੇਰੇ ਪਰਿਵਾਰ ਨੂੰ ਵੀ ਵੱਢਣ ਦੀਆਂ ਧਮਕੀਆਂ ਦੇ ਰਹੇ ਸਨ। ਮੈਂ ਬਥੇਰਾ ਉਹਨਾ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਉਹਨਾਂ ਇੱਕ ਨਾ ਮੰਨੀ ਅਤੇ ਉੱਥੋ ਭੱਜ ਗਏ । ਉਹਨਾ ਦੱਸਿਆ ਕਿ ਉਕਤ ਹਮਲਾਵਰ ਕੁਝ ਸਮਾਂ ਪਹਿਲਾ ਮੇਰੇ ਨਾਲ ਹੀ ਕੰਮ ਕਰਦੇ ਸਨ।
ਇਸ ਸਬੰਧੀ ਥਾਣਾ ਮੁੱਖੀ ਸੁਭਾਨਪੁਰ ਦਾ ਕਹਿਣਾ ਹੈ ਕਿ ਪੀੜਤ ਵਿਆਕਤੀ ਦੇ ਬਿਆਨ ਅਤੇ ਉੱਥੇ ਲੱਗੇ ਸੀਸੀਟੀਵੀ ਦੀ ਫੁਟੇਜ਼ ਦੇ ਅਧਾਰ ਤੇ ਉਕਤ ਦੋਵੇ ਵਿਆਕਤੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਲਦ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ ।

LEAVE A REPLY

Please enter your comment!
Please enter your name here