ਖੁਦ ਨੂੰ ਡਾਕਟਰ ਦੱਸਣ ਵਾਲੇ ਵਿਅਕਤੀ ਨੇ 75 ਸਾਲਾ ਬਜ਼ੁਰਗ ਦੇ ਲਗਾਏ ਪਸ਼ੂਆਂ ਵਾਲੇ ਟੀਕੇ, ਵਿਗੜੀ ਹਾਲਤ

ਉੜੀਸਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਉੜੀਸਾ ਦੇ ਮਯੂਰਭੰਜ ਜ਼ਿਲੇ ਦੇ ਗੌੜੀਆਬਹਲੀ ਪਿੰਡ ਵਿੱਚ ਅਜੀਬੋ ਗਰੀਬ ਘਟਨਾਂ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, 75 ਸਾਲਾ ਦੈਤਾਰੀ ਮੋਹੰਤਾ ਪਿੱਠ ਦਰਦ ਤੋਂ ਪਰੇਸ਼ਾਨ ਸੀ। ਇਕ ਦਿਨ ਆਪਣੇ ਆਪ ਨੂੰ ਡਾਕਟਰ ਦੱਸਣ ਵਾਲਾ ਵਿਸ਼ਵਨਾਥ ਬੇਹਰਾ ਉਸ ਦੇ ਘਰ ਆਇਆ ਅਤੇ ਕਿਹਾ ਕਿ ਉਹ ਭੁਵਨੇਸ਼ਵਰ ਤੋਂ ਉਸ ਲਈ ਦਵਾਈ ਅਤੇ ਟੀਕੇ ਲੈ ਕੇ ਆਇਆ ਹੈ।ਉਸਨੇ ਕਿਹਾ ਕਿ ਉਸਨੂੰ ਟੀਕੇ ਨਾਲ ਕਮਰ ਦਰਦ ਤੋਂ ਤੁਰਤ ਛੁਟਕਾਰਾ ਮਿਲ ਜਾਵੇਗਾ। ਡਾਕਟਰ ਦੱਸਣ ਵਾਲੇ ਵਿਅਕਤੀ ਨੇ ਮੋਹੰਤਾਂ ਦੀ ਹਾਂ ਸੁਣ ਕੇ ਉਸਦੇ ਇੱਕ ਟੀਕੇ ਦੀ ਕੀਮਤ 500 ਰੁਪਏ ਵਾਲੇ ਟੀਕੇ ਲਗਾ ਦਿੱਤੇ।

Advertisements

ਇਸ ਦੇ ਨਾਲ ਹੀ ਉਸ ਨੇ ਅਗਲੇ ਤਿੰਨ ਦਿਨ ਖਾਣ ਲਈ ਛੇ ਗੋਲੀਆਂ ਵੀ ਦਿੱਤੀਆਂ ਅਤੇ ਫੀਸ ਦੇ ਨਾਂ ’ਤੇ 400 ਰੁਪਏ ਵੀ ਲੈ ਲਏ। ਅਗਲੀ ਸਵੇਰ, ਮੋਹੰਤ ਨੂੰ ਬੇਚੈਨੀ ਅਤੇ ਬੁਖਾਰ ਮਹਿਸੂਸ ਹੋਇਆ। ਉਪਰੋਂ ਦਸਤ ਵੀ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਸ ਦਾ ਬੇਟਾ ਉਸ ਨੂੰ ਤੁਰੰਤ ਠਾਕੁਰਮੁੰਡਾ ਕਮਿਊਨਿਟੀ ਹੈਲਥ ਸੈਂਟਰ ਲੈ ਗਿਆ। ਮੋਹੰਤ ਦੀ ਹਾਲਤ ਨਾਜ਼ੁਕ ਸੀ, ਇਸ ਲਈ ਡਾਕਟਰਾਂ ਨੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਸਮੇਂ ਸਿਰ ਹਸਪਤਾਲ ਪਹੁੰਚਣ ਨਾਲ ਮੋਹੰਤ ਦੀ ਜਾਨ ਬਚ ਗਈ ਅਤੇ ਅਗਲੇ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ। ਡਾਕਟਰ ਨੇ ਦੱਸਿਆਂ ਕਿ ਉਸਨੂੰ ਪਸ਼ੂਆਂ ਵਾਲੇ ਟੀਕੇ ਲਗਾ ਦਿੱਤੇ ਗਏ ਸਨ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਝੋਲਾਛਾਪ ਡਾਕਟਰ ਵਿਸ਼ਵਨਾਥ ਫਰਾਰ ਹੋ ਗਿਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਵਿਸ਼ਵਨਾਥ ਦੇ ਖਿਲਾਫ ਆਈਪੀਸੀ ਦੀ ਧਾਰਾ 307, 337 ਅਤੇ 417 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here