ਚੱਕੋਵਾਲ ਵਿੱਚ ਲੱਗੇ ਸਿਹਤ ਮੇਲੇ ਦੌਰਾਨ 1308 ਲੋਕਾਂ ਨੇ ਲਿਆ ਸਿਹਤ ਸਹੂਲਤਾਂ ਦਾ ਲਾਭ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅਜਾਦੀ ਦਾ ਅੰਮ੍ਰਿਤ ਮਹੋਤਸਵ ਅਧੀਨ ਇਕ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਸਿਵਲ ਸਰਜਨ ਡਾ ਪਰਮਿੰਦਰ ਕੌਰ ਜੀ ਦੇ ਨਿਰਦੇਸ਼ਾਂ ਅਨੁਸਾਰ ਪੀ ਐਚ ਸੀ ਚੱਕੋਵਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ ਜੀ ਦੀ ਅਗਵਾਈ ਹੇਠ ਕੀਤਾ ਗਿਆ।  ਜਿਸ ਵਿੱਚ  ਮਾਨਯੋਗ ਹਲਕਾ ਵਿਧਾਇਕ ਸ਼ਾਮ ਚੌਰਾਸੀ ਡਾ.ਰਵਜੋਤ ਸਿੰਘ ਜੀ ਦੇ ਨੁਮਾਇੰਦੇ ਡਾ ਅਮਨਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

Advertisements

ਆਪਣੇ ਸੰਬੋਧਨ ਦੌਰਾਨ ਬੋਲਦਿਆਂ ਡਾ.ਅਮਨਦੀਪ ਸਿੰਘ ਜੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੀ ਇਹ ਸਿਹਤ ਮੇਲੇ ਪੰਜਾਬ ਦੀਆਂ ਸਿਹਤ ਸੰਸਥਾਵਾਂ ਵਿੱਚ ਬਲਾਕ ਪੱਧਰ ਤੇ ਲਗਾਏ ਗਏ ਹਨ ਤਾਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਸਿਹਤ ਮੇਲਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ ਜੀ ਵਲੋਂ ਮੇਲੇ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਮੇਲੇ ਵਿੱਚ ਕੁੱਲ 1308 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਮਾਹਿਰ ਡਾਕਟਰਾਂ ਵੱਲੋਂ 1198  ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ। ਲੋੜਵੰਦ ਮਰੀਜ਼ਾਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ। ਮੌਕੇ  ਤੇ ਹੀ ਆਯੂਸ਼ਮਾਨ ਭਾਰਤ ਅਧੀਨ ਡਿਜੀਟਲ ਹੈਲਥ ਆਈ.ਡੀ. ਅਤੇ ਸਿਹਤ ਬੀਮਾ ਕਾਰਡ ਬਣਾਏ ਗਏ। ਮਰੀਜ਼ਾਂ ਦੀ ਟੈਲੀਕਨਸਲਟੇਸ਼ਨ, ਗੈਰ ਸੰਚਾਰੀ ਰੋਗਾਂ ਤੇ ਟੀ ਬੀ ਸਕਰੀਨਿੰਗ ਕੀਤੀ ਗਈ। ਬੀਈਈ ਰਮਨਦੀਪ ਕੌਰ ਵਲੋਂ ਸਿਹਤ ਵਿਸ਼ਿਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਪ੍ਰਤੀ ਜਾਗਰੂਕ ਕਰਦਾ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਪਰਿਵਾਰ ਨਿਯੋਜਨ ਦੇ ਮੁੱਦੇ ਤੇ ਕਾਊਂਸਲਿੰਗ ਕੀਤੀ ਗਈ। ਮੇਲੇ ਦੌਰਾਨ ਖੂਨਦਾਨ ਕੈਂਪ ਅਤੇ ਯੋਗ ਸੈਸ਼ਨ  ਲਗਾਇਆ ਗਿਆ। ਸ੍ਰੀਮਤੀ ਕਮਲੇਸ਼ ਬਾਲਾ ਮੈਮੋਰੀਅਲ ਚੈਰੀਟੇਬਲ ਫਾਊਂਡੇਸ਼ਨ ਬੁੱਲੋਵਾਲ ਵਲੋਂ ਈ.ਸੀ ਜੀ ਅਤੇ ਲੰਗਰ ਦੀ ਸੇਵਾ ਕੀਤੀ ਗਈ।

ਇਸ ਦੌਰਾਨ ਡਾ ਮਨਪ੍ਰੀਤ ਕੌਰ ਅੱਖਾਂ ਦੇ ਮਾਹਿਰ, ਡਾ ਮਨਵਿੰਦਰ ਕੌਰ ਮੈਡੀਕਲ ਅਫਸਰ, ਡਾ ਜਸਵੀਰ ਕਲਸੀ, ਡਾ. ਰਜਤ ਆਦੀਆ ਦੰਦਾਂ ਦੇ ਮਾਹਿਰ,  ਡਾ. ਵੈਸ਼ਾਲੀ ਬਲੱਡ ਬੈਂਕ, ਡਾ ਉਂਕਾਰ ਸਿੰਘ ਹੋਮਿਓਪੈਥਿਕ ਮਾਹਿਰ, ਡਾ ਦੀਪਤੀ ਕੰਵਰ ਆਯੂਰਵੈਦਿਕ ਮਾਹਿਰ,ਸ਼੍ਰੀ ਮਨਜੀਤ ਸਿੰਘ ਸਨੀ ਮੈਡੀਕਲ ਸਟੋਰ ਇਲਾਵਾ ਹੋਰ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here