ਚੰਡੀਗੜ੍ਹ ਨਗਰ ਨਿਗਮ ਨੇ ਕਾਂਗਰਸ ਪ੍ਰਧਾਨ ਵੜਿੰਗ ਤੇ ਅਹੁਦਾ ਸੰਭਾਲਣ ਮੌਕੇ ਲਗਾਏ ਪੋਸਟਰ-ਬੈਨਰਾਂ ਦੀ ਇਜ਼ਾਜਤ ਨਾ ਲੈਣ ਤੇ ਲਗਾਇਆਂ ਭਾਰੀ ਜ਼ੁਰਮਾਨਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਚੰਡੀਗੜ੍ਹ ਨਗਰ ਨਿਗਮ ਨੇ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਰਾਜਾ ਵੜਿੰਗ ‘ਤੇ ਬਿਨਾਂ ਮਨਜ਼ੂਰੀ ਤੋਂ ਸ਼ਹਿਰ ‘ਚ ਗੈਰ-ਕਾਨੂੰਨੀ ਢੰਗ ਨਾਲ ਪੋਸਟਰ ਅਤੇ ਬੈਨਰ ਲਗਾਉਣ ‘ਤੇ 29,390 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਚੰਡੀਗੜ੍ਹ ਵਿੱਚ ਇਸ਼ਤਿਹਾਰ ਕੰਟਰੋਲ ਐਕਟ ਲਾਗੂ ਹੈ।

Advertisements

ਇਸ ਐਕਟ ਤਹਿਤ ਬੈਨਰ ਅਤੇ ਪੋਸਟਰ ਲਗਾਉਣ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਪਰ ਰਾਜਾ ਵੜਿੰਗ ਦੇ ਅਹੁਦਾ ਸੰਭਾਲਣ ਮੌਕੇ ਲਗਾਏ ਗਏ ਪੋਸਟਰ-ਬੈਨਰਾਂ ਦੀ ਕੋਈ ਅਗਾਊਂ ਇਜਾਜ਼ਤ ਨਹੀਂ ਲਈ ਗਈ। ਇਹ ਬੈਨਰ ਅਤੇ ਪੋਸਟਰ ਰਾਜਾ ਵੜਿੰਗ ਦੀ ਤਾਜਪੋਸ਼ੀ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਸਨ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਰਾਜਾ ਵੜਿੰਗ ਦੇ ਸਮਰਥਨ ਵਿੱਚ ਤਿੰਨ ਵੱਡੇ ਬੈਨਰਾਂ ਸਮੇਤ 13 ਪੋਸਟਰ ਗੈਰ-ਕਾਨੂੰਨੀ ਢੰਗ ਨਾਲ ਲਗਾਏ ਗਏ ਸਨ।

LEAVE A REPLY

Please enter your comment!
Please enter your name here