Monday, October 19, 2026
Home Punjab ਔਜਲਾ ਫਾਟਕ ਨੇੜੇ ਕਾਰ ਬੇਕਾਬੂ ਹੋ ਕੰਧ ਨਾਲ ਟਕਰਾਈ, ਇੱਕੋ ਪਰਿਵਾਰ ਦੇ...

ਔਜਲਾ ਫਾਟਕ ਨੇੜੇ ਕਾਰ ਬੇਕਾਬੂ ਹੋ ਕੰਧ ਨਾਲ ਟਕਰਾਈ, ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਔਜਲਾ ਫਾਟਕ ਨੇੜੇ ਦੇਰ ਰਾਤ ਇਕ ਜਾਨਵਰ ਦੇ ਸਾਹਮਣੇ ਆ ਜਾਣ ਕਾਰਨ ਇੱਕ ਕਾਰ ਬੇਕਾਬੂ ਹੋ ਕੇ ਕੰਧ ਨਾਲ ਟਕਰਾ ਗਈ ਜਿਸ ਕਾਰਨ ਇਕੋ ਪਰਿਵਾਰ ਦੇ ਚਾਰ ਜੀਅ ਜ਼ਖਮੀ ਹੋ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਖ਼ਮੀਆਂ ਚ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਸ਼ਪਿੰਦਰ ਸਿੰਘ ਵਾਸੀ ਰੋਜ਼ ਰੈਵਨਿੳੂ ਨਜ਼ਦੀਕ ਮਾਰਕਫੈੱਡ ਚੌਂਕ ਆਪਣੇ ਪਰਿਵਾਰ ਪਤਨੀ ਭੁਪਿੰਦਰ ਕੌਰ, ਬੇਟਾ ਏਕਮਜੋਤ ਸਿੰਘ ਤੇ ਬੇਟੀ ਮੇਹਰਪ੍ਰੀਤ ਕੌਰ ਨਾਲ ਕਾਰ ਤੇ ਸਵਾਰ ਹੋ ਕੇ ਜਲੰਧਰ ਤੋਂ ਕਪੂਰਥਲਾ ਵੱਲ ਨੂੰ ਆ ਰਹੇ ਸਨ ਤਾਂ ਜਦੋਂ ਉਹ ਔਜਲਾ ਫਾਟਕ ਨੇੜੇ ਪਹੁੰਚੇ ਤਾਂ ਅਚਾਨਕ ਕਿਸੇ ਜਾਨਵਰ ਦੇ ਸਾਹਮਣੇ ਆ ਜਾਣ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਕੰਧ ਚ ਟਕਰਾ ਗਈ।

Advertisements

ਜਿਸ ਕਾਰਨ ਉਹ ਚਾਰੋਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੀਸੀਆਰ ਪੁਲੀਸ ਟੀਮ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਭੁਪਿੰਦਰ ਕੌਰ ਅਤੇ ਏਕਮਜੋਤ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਹੈ। ਜਦਕਿ ਪੁਸ਼ਪਿੰਦਰ ਸਿੰਘ ਤੇ ਮੇਹਰਪ੍ਰੀਤ ਕੌਰ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹਨ।

LEAVE A REPLY

Please enter your comment!
Please enter your name here