ਹਨੀ ਟਰੈਪ ਦੇ ਨਾਮ ਤੇ ਬਲੈਕ ਮੇਲ ਕਰਕੇ ਮੋਟੀ ਰਕਮ ਵਸੂਲ ਕਰਨ ਵਾਲੇ ਗਰੋਹ ਦਾ ਮੁਖੀਆ ਕਾਬੂ

ਫਾਜਿਲਕਾ (ਦ ਸਟੈਲਰ ਨਿਊਜ਼): ਮਾਨਯੋਗ ਮਨਜੀਤ ਸਿੰਘ ਢੇਸੀ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਤੇ ਮਨਜੀਤ ਸਿੰਘ ਪੀ.ਪੀ.ਐਸ. ਐਸ.ਪੀ (ਡੀ) ਜਿਲ੍ਹਾ ਫਾਜਿਲਕਾ ਦੇ ਦਿਸ਼ਾ ਨਿਰਦੇਸ਼ ਤੇ ਅਛਰੂ ਰਾਮ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ ਸ:ਜਲਾਲਾਬਾਦ ਤੇ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਵੱਡੀ ਮੁਹਿਮ ਤਹਿਤ ਥਾਣਾ ਸਿਟੀ ਜਲਾਲਾਬਾਦ ਦੇ ਏ.ਐਸ.ਆਈ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਐਫ.ਐਫ.ਰੋਡ ਘੰਟਾ ਘਰ ਰੋਡ ਮੌਜੂਦ ਸੀ ਤਾਂ ਉਸ ਪਾਸ ਭਗਵਾਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 11 ਜਲਾਲਾਬਾਦ ਨੇ ਆਪਣਾ ਬਿਆਨ ਲਿਖਾਇਆ ਕਿ ਕੁਝ ਦਿਨ ਪਹਿਲਾ ਮੁਦਈ ਮੁਕਦਮਾ ਭਗਵਾਨ ਸਿੰਘ ਨੂੰ ਪ੍ਰਵੀਨ ਰਾਣੀ ਨਾਮ ਦੀ ਔਰਤ ਦਾ ਫੋਨ ਆਇਆ ਕਿ ਮੇਰੇ ਲੜਕੇ ਨੂੰ ਆਪ ਟਰੱਕ ਪਰ ਡਰਾਇਵਰ ਰੱਖ ਲਉ ਜਿਸਤੇ ਮੁਦਈ ਮੁਕੱਦਮਾ ਭਗਵਾਨ ਸਿੰਘ ਨੇ ਉਸ ਪਰਵੀਨ ਰਾਣੀ ਨੂੰ ਕਿਹਾ ਕਿ ਤੁਸੀ ਆਪਣੇ ਲੜਕੇ ਨੂੰ ਮੇਰੇ ਪਾਸ ਭੇਜ ਦੋ ਜਿਸਤੇ ਤਾਂ ਮੈਂ ਉਸ ਨਾਲ ਤਨਖਾਹ ਦੀ ਗੱਲ ਕਰ ਸਕਾਂ ਜਿਸਤੋਂ ਬਾਅਦ ਵਕਤ ਕਰੀਬ 09 ਪੀ ਐਮ ਦਾ ਹੋਵੇਗਾ ਕਿ ਭਗਵਾਨ ਸਿੰਘ ਉਕਤ ਆਪਣੇ ਘਰ ਫਾਰਮ ਹਾਊਸ ਸੀ।

Advertisements

ਪ੍ਰਵੀਨ ਰਾਣੀ ਨੇ ਫੋਨ ਕਰਕੇ ਭਗਵਾਨ ਸਿੰਘ ਨੂੰ ਕਿਹਾ ਕਿ ਮੈਂ ਅਤੇ ਮੇਰਾ ਲੜਕਾ ਤੁਹਾਡੇ ਘਰ ਦੇ ਕੋਲ ਦੀ ਲੰਘ ਰਹੇ ਹਾ ਅਸੀ ਤਨਖਾਹ ਦੀ ਗੱਲ ਕਰਨੀ ਹੈ ਜੋ ਪਰਵੀਨ ਰਾਣੀ ਅਤੇ ਉਸਦਾ ਲੜਕਾ ਭਗਵਾਨ ਸਿੰਘ ਘਰ ਚਲੇ ਗਏ ਅਤੇ ਲੜਕੇ ਨੂੰ ਤਨਖਾਹ ਦੇਣ ਸਬੰਧੀ ਗੱਲ ਕਰ ਰਹੇ ਸੀ। ਤਾ ਏਨੇ ਵਿੱਚ ਦੋ ਨੌਜਵਾਨ ਔਰਤਾਂ ਅਤੇ 8/9 ਆਦਮੀ ਧੱਕੇ ਨਾਲ ਭਗਵਾਨ ਸਿੰਘ ਘਰ ਵੜ ਆਏ ਅਤੇ ਮੁਦਈ ਮੁਕੱਦਮਾ ਭਗਵਾਨ ਸਿੰਘ ਨੂੰ ਕਮਰੇ ਵਿੱਚ ਬੰਦ ਕਰਕੇ ਉਸਦੇ ਕਪੜੇ ਉਤਾਰ ਕੇ ਅਤੇ ਇੱਕ ਔਰਤ ਪ੍ਰਵੀਨ ਰਾਣੀ ਭਗਵਾਨ ਸਿੰਘ ਦੇ ਉੱਪਰ ਡਿੱਗ ਪਈ ਅਤੇ ਵਿਕਰਮ ਸਿੰਘ ਸੋਢੀ ਨੇ ਆਪਣੇ ਮੋਬਾਇਲ ਫੋਨ ਪਰ ਵੀਡਿਉ ਬਣਾਕੇ ਅਗਲੇ ਦਿਨ ਮਿਤੀ 12-9-2023 ਅਤੇ ਮਿਤੀ 13-09-2023 ਨੂੰ ਵਿਕਰਮ ਸਿੰਘ ਸੋਢੀ ਦੁਆਰਾ ਆਪਣੇ ਮੋਬਾਇਲ ਨੰਬਰ ਤੇ ਲਗਾਤਾਰ ਮੁਦਈ ਮੁਕੱਦਮਾ ਭਗਵਾਨ ਸਿੰਘ ਨੂੰ ਫੋਨ ਕਰਕੇ ਬਲੈਕਮੇਲ ਕਰਦੇ ਰਹੇ ਜਾ ਤਾ ਸਾਨੂੰ 3 ਲੱਖ ਰੁਪਏ ਦੇ ਨਹੀਂ ਜੇਕਰ ਤੂੰ ਸਾਨੂੰ ਇਹ ਰਕਮ ਨਾ ਦਿੱਤੀ ਤੇਰੀ ਬਣਾਈ ਹੋਈ ਵੀਡੀਓ ਵਾਇਰਲ ਕਰ ਦੇਵਾਗੇ ਜਾ ਤੇਰੇ ਪਰ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾ ਦੇਵਾਗੇ।

ਜਿਸਤੇ ਮੁਕੱਦਮਾ ਨੰਬਰ -164 ਮਿਤੀ 13-9-2023 ਅ/ਧ 384/385/389/120-ਬੀ ਥਾਣਾ ਸਿਟੀ ਜਲਾਲਾਬਾਦ ਬਰਖਿਲਾਫ-1 ਵਿਕਰਮ ਸਿੰਘ ਸੋਢੀ ਪੁੱਤਰ ਨਰਿੰਦਰ ਸਿੰਘ ਵਾਸੀ ਵਿਜੈ ਨਗਰ ਜਲਾਲਾਬਾਦ 2.ਪਰਵੀਨ ਰਾਣੀ ਉਰਫ ਰੀਤੂ ਪਤਨੀ ਹਰਮੇਸ਼ ਕੁਮਾਰ 3. ਸੋਨੀਆ ਪਤਨੀ ਹਰਮੇਸ਼ ਕੁਮਾਰ ਵਾਸੀਆਨ ਫਾਜਿਲਕਾ 4. ਸੁਰਜੀਤ ਸਿੰਘ ਪੁੱਤਰ ਨਾਮਲੂਮ ਵਾਸੀ ਬਸਤੀ ਭਗਵਾਨਪੁਰਾ, 5 ਪੰਮਾ ਪੁੱਤਰ ਨਾਮੂਲਮ ਵਾਸੀ ਫਲੀਆ ਵਾਲਾ 6. ਹਰਮੇਸ਼ ਕੁਮਾਰ ਪੁੱਤਰ ਨਾਮਲੂਮ ਵਾਸੀ ਫਾਜਿਲਕਾ ਪਰ ਦਰਜ ਰਜਿਸਟਰ ਕਰਕੇ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਅਤੇ ਮੁੱਖ ਦੋਸ਼ੀ ਵਿਕਰਮ ਸੋਢੀ ਦੀ ਗਿ੍ਫ਼ਤਾਰੀ ਮਿਤੀ 13-9-2023 ਨੂੰ ਹੋ ਚੁੱਕੀ ਹੈ ਅਤੇ ਬਾਕੀ ਦੋਸ਼ੀਆ ਦੀ ਗ੍ਰਿਫਤਾਰੀ ਬਾਕੀ ਹੈ ।ਜਿਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ। ਜਲਦ ਹੀ ਬਾਕੀਆਂ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਵਿਕਰਮ ਸੋਢੀ ਨੇ ਹੋਰ ਵੀ ਕਈ ਲੋਕਾ ਨੂੰ ਹਨੀ ਟਰੈਪ ਵਿੱਚ ਫਸਾਕੇ ਬਲੈਕਮੇਲ ਕੀਤਾ ਹੈ ਜੋ ਵਿਕਰਮ ਸੋਢੀ ਨੂੰ ਪੇਸ਼ ਅਦਾਲਤ ਕਰਕੇ ਅਤੇ ਰਿਮਾਂਡ ਹਾਸਿਲ ਕਰਕੇ ਬਲੈਕਮੇਲ ਕਰਨ ਸਬੰਧੀ ਪੁੱਛ-ਗਿੱਛ ਕੀਤੀ ਗਈ ਜਾਵੇਗੀ।

LEAVE A REPLY

Please enter your comment!
Please enter your name here