Tuesday, October 13, 2026
Home Jammu & Kashmir ਸ਼੍ਰੀਨਗਰ ਵਿੱਚ 33 ਸਾਲਾਂ ਬਾਅਦ ਨਿਕਲੇਗਾ ਮੁਹੱਰਮ ਦਾ ਜਲੂਸ, ਸੂਬਾ ਪ੍ਰਸ਼ਾਸਨ ਨੇ...

ਸ਼੍ਰੀਨਗਰ ਵਿੱਚ 33 ਸਾਲਾਂ ਬਾਅਦ ਨਿਕਲੇਗਾ ਮੁਹੱਰਮ ਦਾ ਜਲੂਸ, ਸੂਬਾ ਪ੍ਰਸ਼ਾਸਨ ਨੇ ਦਿੱਤੀ ਇਜਾਜ਼ਤ

ਸ਼੍ਰੀਨਗਰ (ਦ ਸਟੈਲਰ ਨਿਊਜ਼), ਪਲਕ। ਸੂਬਾ ਪ੍ਰਸ਼ਾਸਨ ਨੇ ਤੀਹ ਸਾਲਾਂ ਤੋਂ ਵੱਧ ਸਮੇਂ ਬਾਅਦ ਸ਼ਹਿਰ ਦੇ ਗੁਰਬਾਜ਼ਾਰ ਤੋਂ ਡਾਲਗੇਟ ਤੱਕ ਮੁਹੱਰਮ ਦੇ ਜਲੂਸ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। 33 ਸਾਲਾਂ ਬਾਅਦ ਸ਼ੀਆ ਭਾਈਚਾਰਾ 8 ਮੁਹੱਰਮ ਨੂੰ ਸ਼ਰਤ ਨਾਲ ਅਜ਼ਾਦੀ ਦਾ ਜਲੂਸ ਕੱਢ ਸਕੇਗਾ।

Advertisements

ਡਿਵੀਜ਼ਨਲ ਕਮਿਸ਼ਨਰ ਵੀਕੇ ਵਿਧੂਰੀ ਨੇ ਕਿਹਾ ਕਿ ਜਲੂਸ ਦੌਰਾਨ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੰਮਕਾਜੀ ਦਿਨ ਹੈ ਅਤੇ ਲਾਲਚੌਂਕ ਮੁੱਖ ਰਸਤਾ ਹੈ। ਜਲੂਸ ਦੌਰਾਨ ਹੋਰ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਇਸ ਦਾ ਸਮਾਂ ਸਵੇਰੇ 6 ਤੋਂ 8 ਵਜੇ ਤੱਕ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here