ਹੜ੍ਹ ਪੀੜਤਾ ਲਈ ਅੱਗੇ ਆਏ ਸੋਨੂੰ ਸੂਦ, ਕਿਹਾ-ਪੰਜਾਬ ਨੇ ਮੈਨੂੰ ਬਹੁਤ ਕੁੱਝ ਦਿੱਤਾ, ਹੁਣ ਸਮਾਂ ਆ ਗਿਆ ਹੈ ਵਾਪਿਸ ਦੇਣ ਦਾ…

ਮੁੰਬਈ (ਦ ਸਟੈਲਰ ਨਿਊਜ਼), ਪੰਕਜ। ਪੰਜਾਬ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਸਦੇ ਕਾਰਣ ਕਈ ਲੋਕ ਘਰਾਂ ਤੋ ਬੇਘਰ ਹੋ ਗਏ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਖਰਾਬ ਹੋ ਚੁੱਕੀਆ ਹਨ।ਪੰਜਾਬ ਸਰਕਾਰ ਸਮੇਤ ਕਈ ਸੰਸਥਾਵਾਂ ਵੱਲੋ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ।

Advertisements

ਇਸਦੇ ਨਾਲ ਹੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਏ ਹਨ। ਉਨ੍ਹਾਂ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਇਸ ਤੂਫਾਨ ਦਾ ਸਾਹਮਣਾ ਕਰਾਂਗੇ, ਮੁੜ ਨਿਰਮਾਣ ਕਰਾਂਗੇ ਤੇ ਲੋੜਵੰਦ ਆਪਣੇ ਪੰਜਾਬੀ ਸਾਥੀਆਂ ਲਈ ਮਜ਼ਬੂਤ ਹੋਵਾਂਗੇ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਸੂਦ ਚੈਰਿਟੀ ਫਾਊਡੇਸ਼ਨ ਦਾ ਇੱਕ ਨੰਬਰ 78886-75107 ਵੀ ਜਾਰੀ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਕੋਈ ਵੀ ਲੌੜਵੰਦ ਸਾਨੂੰ ਇਸ ਨੰਬਰ ਤੇ ਮੈਸਜ ਰਾਂਹੀ ਸੁਨੇਹਾ ਭੇਜ ਸਕਦਾ ਹੈ ਅਤੇ ਮੱਦਦ ਉਸ ਤੱਕ ਪਹੁੰਚ ਜਾਵੇਗੀ।

LEAVE A REPLY

Please enter your comment!
Please enter your name here