ਬਟਾਲਾ ਵਿੱਚ 12 ਸਾਲਾਂ ਨਾਬਾਲਗ ਵਿਦਿਆਰਥਣ ਨਾਲ ਸੁਪਰਡੈਂਟ ਨੇ ਕੀਤਾ ਜਬਰ-ਜ਼ਿਨਾਹ

ਬਟਾਲਾ (ਦ ਸਟੈਲਰ ਨਿਊਜ਼), ਪਲਕ। ਬਟਾਲਾ ਦੇ ਇੱਕ ਸਕੂਲ ਦੀ 12 ਸਾਲਾਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਸੁਪਰਡੈਂਟ ਨੇ ਹੀ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਸੁਪਰੀਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਲੜਕੀ ਬਟਾਲਾ ਦੇ ਇੱਕ ਸਕੂਲ ਹੋਸਟਲ ਵਿੱਚ ਹੀ ਰਹਿ ਕੇ ਪੜ੍ਹਾਈ ਕਰਦੀ ਸੀ ਅਤੇ ਪੀੜਤ ਵਿਦਿਆਰਥਣ ਨੂੰ ਸਿਰਦਰਦ ਹੋ ਰਿਹਾ ਸੀ ਅਤੇ ਉਸਨੇ ਸਕੂਲ ਦੀ ਮੈਡਮ ਕੋਲੋਂ ਸਿਰ ਦਰਦ ਦੀ ਦਵਾਈ ਤੇ ਦਵਾਈ ਖਾਣ ਤੋਂ ਬਾਅਦ ਲੜਕੀ ਸੌਂ ਗਈ। ਜਦ ਉਸ ਨੇ ਉੱਠ ਕੇ ਵੇਖਿਆ ਤਾਂ ਉਸਦੇ ਕਮਰੇ ਵਿੱਚੋਂ ਉਨ੍ਹਾਂ ਦੇ ਸਕੂਲ ਦਾ ਹੀ ਸੂਪਰੀਡੈਂਟ ਉਸਦੇ ਕਮਰੇ ਵਿੱਚੋਂ ਬਾਹਰ ਭੱਜ ਗਿਆ।

ਕੁੜੀ ਦਾ ਮੈਡੀਕਲ ਕਰਵਾ ਕੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਕਰ ਲਿਆ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਫ਼ਸਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here