ਹੁਸ਼ਿਆਰਪੁਰ ਪੁਲਿਸ ਨੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਮੇਤ 2 ਆਰੋਪੀਆਂ ਨੂੰ ਕੀਤਾ ਗਿ੍ਰਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਮੁੱਖਤਿਆਰ ਰਾਏ ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ ਉਪ-ਪੁਲਿਸ ਕਪਤਾਨ, ਤਫਤੀਸ਼, ਹੁਸ਼ਿਆਰਪੁਰ ਅਤੇ ਇੰਚਾਰਜ਼ ਸੀ.ਆਈ.ਏ. ਇੰਸਪੈਕਟਰ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 100 ਗ੍ਰਾਮ ਹੈਰੋਇਨ, 260 ਗ੍ਰਾਮ ਨਸ਼ੀਲਾ ਪਦਾਰਥ, 2 ਪਿਸਟਲ 32 ਬੋਰ, 4 ਮੈਗਜ਼ੀਨ 32 ਬੋਰ ਤੇ 4 ਜਿੰਦਾ ਰੋਂਦ 32 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Advertisements

ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 24 ਅਪ੍ਰੈਲ ਨੂੰ ਇੰਚਾਰਜ਼ ਸੀ.ਆਈ.ਏ. ਸਟਾਫ ਸਮੇਤ ਪੁਲਿਸ ਪਾਰਟੀ ਹਾਈਟੈਕ ਨਾਕਾ ਰੜਾ ਬ੍ਰਿਜ ਹੁਸ਼ਿਆਰਪੁਰ ਮੌਜੂਦ ਸੀ, ਜਿਥੇ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਟਾਂਡਾ ਏਰੀਆ ਵਿੱਚ ਹੈਰੋਇਨ ਅਤੇ ਅਸਲਾ ਸਪਲਾਈ ਕਰਨ ਵਾਲੇ ਸਮਗਲਰ ਦਿਲਬਾਗ ਸਿੰਘ ਉਰਫ ਬਾਗਾ ਉਰਫ ਫੋਜੀ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਗੋਹਲਵਾਲ ਥਾਣਾ ਸਿਟੀ ਤਰਨਤਾਰਨ ਅਤੇ ਬਲਰਾਜ ਸਿੰਘ ਉਰਫ ਬਾਜ ਪੁੱਤਰ ਸਵਿੰਦਰ ਸਿੰਘ ਵਾਸੀ ਮੁਰਾਦਪੁਰਾ ਥਾਣਾ ਕਾਦੀਆਂ ਜਿਲ੍ਹਾ ਗੁਰਦਾਸਪੁਰ ਨੂੰ ਇੱਕ ਕਾਰ ਬ੍ਰੇਜ਼ਾ (ਐਚਆਰ26-ਡੀਐਫ-2808 ਸਮੇਤ ਕਾਬੂ ਕਰਕੇ ਇਹਨਾਂ ਦੀ ਤਲਾਸ਼ੀ ਦੌਰਾਨ 100 ਗ੍ਰਾਮ ਹੈਰੋਇਨ, 260 ਗ੍ਰਾਮ ਨਸ਼ੀਲਾ ਪਦਾਰਥ ਅਤੇ 2 ਪਿਸਟਲ 32 ਬੋਰ, 4 ਮੈਗਜੀਨ ਅਤੇ 4 ਰੋਂਦ 32 ਬੋਰ ਬਰਾਮਦ ਕਰਕੇ ਇਹਨਾਂ ਦੇ ਖਿਲਾਫ਼ ਮੁੱਕਦਮਾ ਨੰਬਰ 85 ਮਿਤੀ 24-04-2022 ਅ.ਧ. 21/22-61-85 N4PS 1ct 25-54-59 ਆਰਮਸ ਐਕਟ ਅਧੀਨ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਰਜਿਸਟਰ ਕਰਵਾਇਆ।
ਗ੍ਰਿਫਤਾਰ ਦੋਸ਼ੀ ਦਿਲਬਾਗ ਸਿੰਘ ਉਰਫ ਬਾਗਾ ਉਰਫ ਫੋਜੀ ਮੁਕੱਦਮਾ ਨੰਬਰ 393 2014 ਅ/ਧ 22-61-85 ਐਨਡੀਪੀਐਸ ਐਕਟ ਥਾਣਾ ਸਿਟੀ ਤਰਨਤਾਰਨ ਜਿਲਾ ਤਰਨਤਰਨ ਵਿੱਚ ਮਿਤੀ 20-11-2017 ਤੋਂ ਭਗੌੜਾ ਚਲਿਆ ਆ ਰਿਹਾ ਹੈ। ਇਸੇ ਤਰਾਂ ਦੂਜੇ ਦੋਸ਼ੀ ਬਲਰਾਜ ਸਿੰਘ ਉਰਫ ਬਾਜ ਦੇ ਪਰਿਵਾਰਕ ਰਿਕਾਰਡ ਤੋਂ ਪਾਇਆ ਗਿਆ ਕਿ ਇਸਦੇ ਪਿਤਾ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਨਸ਼ੇ, ਖੋਹਾਂ, ਲੜਾਈ ਝਗੜੇ ਤੇ ਨਜ਼ਾਇਜ਼ ਅਸਲੇ ਨਾਲ ਸਬੰਧਤ 13 ਮੁੱਕਦਮੇ ਦਰਜ ਹਨ। ਗਿ੍ਰਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਕੇਸ ਦਰਜ ਹਨ।

LEAVE A REPLY

Please enter your comment!
Please enter your name here