ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਕਰਵਾਇਆ ਗਿਆ ਸਤਸੰਗ ਸਮਾਗਮ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਸਪਤਾਹਿਕ ਸਤਸੰਗ ਸਮਾਗਮ ਕਰਵਾਇਆ ਗਿਆ। ਆਪਣੇ ਵਿਚਾਰ ਦਿੰਦੇ ਹੋਏ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਨਿਧਿ ਭਾਰਤੀ ਨੇ ਦੱਸਿਆ ਕਿ ਮਨੁੱਖ ਦਾ ਜੀਵਨ ਪ੍ਰਮਾਤਮਾ ਦਾ ਦਿੱਤਾ ਇਕ ਅਨਮੋਲ ਤੋਹਫਾ ਹੈ ਜੋ ਹਰ ਬਾਰ ਇਸ ਆਤਮਾ ਨੂੰ ਪ੍ਰਾਪਤ ਨਹੀਂ ਹੁੰਦਾ। ਸਾਰੇ ਧਾਰਮਿਕ ਗ੍ਰੰਥ ਮਾਨਵ ਜੀਵਨ ਬਾਰੇ ਇਨਸਾਨ ਨੂੰ ਸਮੇਂ-ਸਮੇਂ ਉੱਪਰ ਸਮਝਾਉਣ ਲਈ ਹੀ ਸਤਸੰਗ ਕਰਿਆ ਕਰਦੇ ਹਨ, ਕਿਉਂਕਿ ਮਾਨਵ ਦਾ ਜੀਵਨ ਹਮੇਸ਼ਾ ਹੀ ਆਪਣੇ ਮਕਸਦ ਤੋ ਦੂਰ ਰਿਹਾ। ਅੱਜ ਇਨਸਾਨ ਅਸਮਾਨ ਤੱਕ ਪਹੁੰਚ ਚੁੱਕਾ ਹੈ ਪਰ ਜੀਵਨ ਦੀ ਜਮੀਨੀ ਹਕੀਕਤ ਤੋਂ ਦੂਰ ਹੋ ਗਿਆ। ਇਕ ਵੱਡਾ ਪ੍ਰਸ਼ਨ ਉੱਠਦਾ ਹੈ ਸ਼ਾਂਤੀ ਦੇ ਸਰੋਤ ਪ੍ਰਮਾਤਮਾ ਦੀ ਅੰਸ਼ ਹੋਕੇ ਮਾਨਵ ਅਸ਼ਾਂਤ ਜੀਵਨ ਜੀ ਰਿਹਾ ਹੈ ਕਾਰਨ ਕੀ ਹੈ? ਇਸਦਾ ਇਕ ਹੀ ਉੱਤਰ ਨਜਰ ਆਵੇਗਾ, ਉਹ ਹੈ ਪ੍ਰਮਾਤਮਾ ਤੋਂ ਦੁਰੀ, ਜਦਕਿ ਪ੍ਰਮਾਤਮਾ ਤਾ ਇਨਸਾਨ ਦੇ ਅੰਦਰ ਹੈ ਫਿਰ ਵੀ ਦੂਰੀ ਬਰਕਰਾਰ ਹੈ। ਇਨਸਾਨ ਪ੍ਰਮਾਤਮਾ ਦੀ ਬਣਾਈ ਹਰ ਚੀਜ਼ ਨੂੰ ਬੜੀ ਗੌਰ ਨਾਲ ਵੇਖਦਾ ਹੈ ਪਰ ਬਣਾਉਣ ਵਾਲੇ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਦਾ। ਏਹੀ ਕਾਰਣ ਹੈ ਕਿ ਮਾਨਵ ਸਭ ਕੁਝ ਹੂੰਦੇ ਹੋਏ ਵੀ ਅਸ਼ਾਂਤ ਹੈ। ਸੰਤ ਇਸੇ ਲਈ ਹੀ ਸਤਸੰਗ ਦੀ ਰੀਤ ਚਲਾਉਂਦੇ ਹਨ ਕਿਉਂਕਿ ਇਨਸਾਨ ਦੀਆਂ ਬਣਾਈਆਂ ਧਾਰਨਾਵਾਂ ਕਿ ਪ੍ਰਮਾਤਮਾ ਨੂੰ ਕੌਣ ਮਿਲ ਸਕਦਾ ਹੈ, ਨੂੰ ਤੋੜਦੇ ਹਨ।

Advertisements

ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਉਸਦਾ ਦਰਸ਼ਣ ਹੀ ਅੰਦਰ ਦੀ ਸ਼ਾਂਤਿ ਦਾ ਮੂਲ ਹੈ। ਸਤਿਗੁਰ ਆਪਣਾ ਸੰਗ ਦੇ ਕੇ ਮਾਨਵ ਨੂੰ ਪ੍ਰਮਾਤਮਾ ਦਾ ਦਰਸ਼ਨ ਕਰਵਾਕੇ ਜੀਵਨ ਦੇ ਮੱਕਸਦ ਨਾਲ ਜੋੜਦੇ ਹਨ। ਇਸ ਦੌਰਾਨ ਸਾਧਵੀ ਰਮਨ ਨੇ ਮਧੁਰ ਭਜਨ ਕੀਰਤਨ ਕੀਤਾ।

LEAVE A REPLY

Please enter your comment!
Please enter your name here