
ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ 12 ਸੰਗਰੂਰ ਲਈ ਨਿਯੁਕਤ ਕੀਤੇ ਗਏ ਖਰਚਾ ਨਿਗਰਾਨ ਅਮ੍ਰਿਤ ਸੰਜੇ ਗੋਰਵ ਆਈਆਰਐਸ ਵੱਲੋਂ ਅਸੈਂਬਲੀ ਸੈਗਮੈਂਟ 105 ਮਲੇਰਕੋਟਲਾ ਅਧੀਨ ਪੈਦੇ ਹਲਕਿਆਂ ਵਿੱਚ ਹਲਕਿਆਂ ਵਿੱਚ ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ.) ਅਤੇ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਦੇਰ ਰਾਤ ਨਿਰੀਖਣ ਕੀਤਾ। ਗਰੇਵਾਲ ਚੋਕ, ਦਿੱਲੀ ਗੇਟ, ਸੇਰਵਾਨੀ ਕੋਟ, ਖੰਨਾ ਰੋਡ, ਕਲਿਆਣ ਪੁਲ ਵਿਖੇ ਲਗਾਏ ਨਾਕਿਆਂ ਦੀ ਜਾਂਚ ਕਰਦਿਆ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹੇ ਭਰ ਵਿੱਚ ਸਖ਼ਤ ਚੌਕਸੀ ਰੱਖਣ ਅਤੇ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਇਨਫੋਰਸਮੈਂਟ ਏਜੰਸੀਆਂ ਨੂੰ ਹਦਾਇਤਾਂ ਕੀਤੀ ਕਿ ਕਿ ਪੋਲਿੰਗ ਦਿਨ (1 ਜੂਨ) ਤੋਂ ਪਹਿਲਾਂ ਦੇ ਆਖਰੀ ਘੰਟੇ ਬਹੁਤ ਹੀ ਮਹੱਤਵਪੂਰਨ ਹਨ। ਅਖੀਰਲੇ ਘੰਟਿਆਂ ਦੌਰਾਨ ਲਾਈਟ ਵਾਹਨਾਂ/ਲਾਰੀਆਂ ਸਮੇਤ ਹਰੇਕ ਵਾਹਨ ਨੂੰ ਰੋਕ ਕੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਖਰਚਾ ਨਿਗਰਾਨ ਅਮ੍ਰਿਤ ਸੰਜੇ ਗੋਰਵ ਨੇ ਕਿਹਾ ਕਿ ਸਟੈਟਿਕ ਸਰਵੇਲੈਂਸ ਟੀਮਾਂ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਸਹਾਇਤਾ ਲਈ ਜ਼ਿੰਮੇਵਾਰ ਹਨ ਅਤੇ ਇਹ ਚੋਣਾਂ ਦੇ ਮੁਕੰਮਲ ਹੋਣ ਤੱਕ ਕਾਰਜਸ਼ੀਲ ਰਹਿਣਗੀਆਂ।

ਉਨ੍ਹਾਂ ਹਦਾਇਤ ਕਿ ਸਾਰੇ ਛੋਟੇ-ਵੱਡੇ ਵਾਹਨਾਂ ਦੀ ਚੈਕਿੰਗ ਕਰਨ ਨੂੰ ਯਕੀਨੀ ਬਣਾਇਆ ਜਾਵੇ। ਵਿਸ਼ੇਸ ਕਰਕੇ ਸਬਜੀ, ਫੱਲ ਫੁੱਲ, ਦੁੱਧ, ਏ.ਟੀ.ਐਮ ਕੈਸ ਵੈਨਾਂ ਅੰਬੂਲੈਸਾਂ ਆਦਿ ਛੋਟੇ ਵੱਡੇ ਡਿਕੀ ਵਾਲੇ ਵਾਹਨਾਂ ਦੀ ਚੈਕਿੰਗ ਤੇ ਵਿਸ਼ੇਸ ਤਫਜੋਂ ਦਿੱਤੀ ਜਾਵੇ। ਜੇਕਰ ਕੁੱਝ ਵੀ ਸ਼ੱਕੀ ਪਾਇਆ ਜਾਂਦਾ ਹੈ ਤਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਨਾਕਿਆਂ ਤੇ ਤੈਨਾਤ ਦੇ ਮੈਂਬਰਾਂ ਨੂੰ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।












