ਜ਼ਿਲ੍ਹੇ ਵਿੱਚ ਕੋਵਿਡ-19 ਦੇ 5 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਐਕਟਿਵ ਕੇਸ ਹੋਏ 10

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਪਾਜੇਟਿਵ ਮਰੀਜ਼ ਸਾਹਮਣੇ ਆਏ ਹਨ। ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 739 ਨਵੇਂ ਸੈਪਲ ਲੈਣ ਨਾਲ ਅਤੇ 582 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 5 ਪਾਜੇਟਿਵ ਮਰੀਜ ਆਏ ਹਨ। ਉਨਾਂ ਦੱਸਿਆ ਕਿ ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਪਲਾਂ ਵਿੱਚੋ 38022 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 2862 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 40884 ਹੋ ਗਏ ਹਨ ।

Advertisements

ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 1170763 ਹੈ ਤੇ ਲੈਬ ਤੋ ਪ੍ਰਾਪਤ ਰਿਪੋਰਟਾਂ ਅਨੁਸਾਰ 1131259 ਸੈਂਪਲ ਨੈਗਟਿਵ ਹਨ। ਜਦ ਕਿ 3290 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ ਤੇ ਹੁਣ ਤੱਕ ਮੌਤਾਂ ਦੀ ਗਿਣਤੀ 1096 ਹੈ। ਐਕਟਿਵ ਕੇਸਾਂ ਦੀ ਗਿਣਤੀ 10 ਹੈ, ਜਦਕਿ ਠੀਕ ਹੋਏ ਮਰੀਜਾਂ ਦੀ ਗਿਣਤੀ 39778 ਹੈ।

LEAVE A REPLY

Please enter your comment!
Please enter your name here