ਮੁਆਵਜ਼ਾ ਸਕੀਮ ਤਹਿਤ ਅਦਾਲਤ ਨੇ 3 ਰੇਪ ਪੀੜਤਾਂ ਨੂੰ ਦਿੱਤਾ ਮੁਆਵਜ਼ਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੀਰਇੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜੱਜ ਏਕਤਾ ਉੱਪਲ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ 3 ਰੇਪ ਪੀੜਤਾਂ ਨੂੰ ਮੁਆਵਜ਼ਾ ਸਕੀਮ ਅਧੀਨ ਅਵਾਰਡ ਪਾਸ ਕਰਕੇ ਮੁਆਵਜ਼ਾ ਦਿੱਤਾ ਗਿਆ। ਇਸ ਵਿੱਚ ਪੀੜਤ ਵਿਅਕਤੀਆਂ ਵਿੱਚ 3 ਕੇਸਾਂ ਵਿੱਚ ਏਕਤਾ ਉੱਪਲ ਨੇ ਮੁਆਵਜ਼ਾ ਦਿੱਤਾ ਗਿਆ।

Advertisements

ਪਹਿਲੇ ਕੇਸ ਵਿੱਚ ਮਮਦੋਟ ਏਰੀਏ ਦੀ ਇੱਕ ਲੜਕੀ ਨਾਲ ਰੇਪ ਵਰਗੀ ਦੁਰਘਟਨਾ ਵਾਪਰੀ ਸੀ, ਜਿਸ ਵਿੱਚ ਜੱਜ ਨੇ ਆਪਣੇ ਪੱਧਰ ਤੇ ਉਨ੍ਹਾਂ ਦੀ ਸ਼ਨਾਖਤ ਕੀਤੀ ਅਤੇ ਉਨ੍ਹਾਂ ਦੇ ਲੋੜੀਂਦੇ ਦਸਤਾਵੇਜ਼ ਹਾਸਲ ਕਰਕੇ ਉਸ ਲੜਕੀ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਦਾ ਕੀਤਾ। ਇਸ ਤੋਂ ਬਾਅਦ ਜੱਜ ਸਾਹਿਬ ਨੇ ਘੱਲ ਖੁਰਦ ਏਰੀਏ ਦੀ ਇੱਕ ਲੜਕੀ ਨਾਲ ਹੋਏ ਰੇਪ ਦਾ ਮਾਮਲਾ ਹੱਥ ਵਿੱਚ ਲਿਆ। ਦੂਸਰੇ ਕੇਸ ਵਿੱਚ ਗੁਰੂਹਰਸਹਾਏ ਏਰੀਏ ਦੀ ਇੱਕ ਲੜਕੀ ਨਾਲ ਰੇਪ ਵਰਗੀ ਦੁਰਘਟਨਾ ਵਾਪਰੀ ਸੀ ਅਤੇ ਉਨ੍ਹਾਂ ਦੇ ਲੋੜੀਂਦੇ ਦਸਤਾਵੇਜ਼ ਹਾਸਲ ਕਰਕੇ ਉਸ ਲੜਕੀ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਅਦਾ ਕੀਤਾ। ਇਸ ਕੇਸ ਵਿੱਚ ਵੀ ਜੱਜ ਸਾਹਿਬ ਨੇ ਆਪਣੇ ਦਫ਼ਤਰ ਦੀ ਇਸ ਦਫ਼ਤਰ ਦੀ ਸਕੀਮ ਤਹਿਤ ਉਸ ਸਬੰਧਤ ਲੜਕੀ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਅਦਾ ਕੀਤਾ। ਇਸ ਸਬੰਧੀ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਰੇਪ ਦਾ ਮਾਮਲਾ ਹੋਣ ਕਾਰਨ ਪੀੜਤਾਂ ਦਾ ਵੇਰਵਾ ਜਨਤਕ ਨਹੀਂ ਕੀਤਾ ਜਾ ਸਕਦਾ, ਇਸ ਦੇ ਨਾਲ ਏਕਤਾ ਉੱਪਲ ਨੇ ਭਰੋਸਾ ਦਿੱਤਾ ਕਿ ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਵਿਕਟਮ ਕੰਪਨਸੇਸ਼ਨ ਸਕੀਮ ਨਾਲ ਸਬੰਧੀ ਪੀੜਤਾਂ ਦੇ ਕੇਸ ਇਸ ਦਫ਼ਤਰ ਵਿੱਚ ਆਏ ਤਾਂ ਤੁਰੰਤ ਹੀ ਉਨ੍ਹਾਂ ਦਾ ਨਿਪਟਾਰਾ ਮੌਕੇ ਤੇ ਕਰ ਦਿੱਤਾ ਜਾਵੇਗਾ। ਅੰਤ ਵਿੱਚ ਜੱਜ ਸਾਹਿਬ ਨੇ ਹਰ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਮਾੜਾ ਵਰਤਾਰਾ ਹੈ ਜਿਸ ਵਿੱਚ ਹਰ ਮਰਦ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘਰ ਵੀ ਔਰਤਾਂ ਅਤੇ ਬੱਚੀਆਂ ਹਨ ਇਸ ਲਈ ਸਾਨੂੰ ਸਾਡੇ ਸਮਾਜ ਵਿੱਚ ਵਿਚਰਦੀ ਹਰ ਔਰਤ/ਬੱਚੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀਆਂ ਆਪਣੀਆਂ ਧੀਆਂ ਭੈਣਾਂ ਵੀ ਸਮਾਜ ਵਿੱਚ ਆਸਾਨੀ ਨਾਲ ਵਿਚਰ ਸਕਣ।

LEAVE A REPLY

Please enter your comment!
Please enter your name here