ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਲੋਂ ਕਰਵਾਇਆ ਗਿਆ ਸਪਤਾਹਿਕ ਸਤਸੰਗ ਸਮਾਗਮ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ: ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਚ ਸਪਤਾਹਿਕ ਸਤਸੰਗ ਸਮਾਗਮ ਹੋਇਆ, ਜਿਸ ਵਿੱਚ ਆਪਣੇ ਵਿਚਾਰ ਦਿੰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਰਮਨ ਭਾਰਤੀ ਨੇ ਕਿਹਾ ਕਿ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਮਾਨਵ ਨਿਯਮਾਂ ਵਿੱਚ ਬੰਧਨਾਂ ਪਸੰਦ ਨਹੀਂ ਕਰਦਾ ਹੈ ਫਿਰ ਚਾਹੇ ਓਹ ਨਿਯਮ ਵਿਵਸਾਇਕ ,ਸਮਾਜਿਕ ਜਾ ਵਿਅਕਤੀਗਤ ਜੀਵਨ ਨਾਲ ਸੰਬੰਧਿਤ ਕਿਓਂ ਨਾ ਹੋਵੇ। ਉਸਦੇ ਹਿਸਾਬ ਨਾਲ ਨਿਯਮ ਉਸਦੀ ਨਿੱਜੀ ਸੁਤੰਤਰਤਾ ਵਿਚ ਦਖਲ ਅੰਦਾਜੀ ਹਨ ਪਰ ਅਸਲੀਅਤ ਤਾ ਇਹੀ ਹੈ ਕਿ ਇੱਕ ਨਿਯਮਬੱਧ ਜੀਵਨ ਹੀ ਸਫ਼ਲਤਾ ਦੀ ਕੂੰਜੀ ਹੈ। ਇੱਕ ਸੁਦ੍ਰਿੜ ਸਮਾਜ ਦਾ ਨਿਰਮਾਣ ਵੀ ਨਿਯਮਾਂ ਦੇ ਪਾਲਣ ਨਾਲ ਹੀ ਪੂਰਾ ਹੁੰਦਾ ਹੈ ਜੇਕਰ ਸਮਾਜ ਵਿਚ ਕੋਈ ਨਿਯਮ ਨਾ ਹੋਵੇ ਹਰ ਇਨਸਾਨ ਨੂੰ ਮਨਚਾਹਾ ਕਰਮ ਕਰਨ ਦੀ ਸਵਤੰਤਰਤਾ ਹੋਵੇ ਤਾਂ ਸਮਾਜ ਵਿਚ ਅੱਵਿਵਸਥਥਾ, ਅਤਿਆਚਾਰ, ਅਣਉਚਿਤ ਵਿਚਾਰ ਦੀ ਹੀ ਝਲਕ ਦਿਖੇਗੀ।

Advertisements

ਅਗਰ ਅਸੀਂ ਗੱਲ ਕਰੀਏ ਗੁਰੂ ਸੇਵਕ ਦੇ ਸੰਬੰਧ ਦੀ ਤਾਂ ਇੱਥੇ ਵੀ ਨਿਯਮਾਂ ਦਾ ਵਿਸਿਸਥ ਸੰਬੰਧ ਹੈ।ਗੁਰੂ ਦੀ ਹਰ ਆਗਿਆ ਸੇਵਕ ਲਈ ਨਿਯਮ ਦੇ ਸਮਾਨ ਹੈ ਭਾਵੇਂ ਇਹ ਨਿਯਮ ਕਠੋਰ ਕਿਓਂ ਨਾ ਲੱਗਣ। ਜਦੋਂ ਇੱਕ ਸੇਵਕ ਗੁਰੂ ਆਗਿਆ ਦੇ ਬੰਧਨ ਵਿੱਚ ਬੰਧ ਜਾਂਦਾ ਹੈ ਤਾਂ ਉਹ ਉਚਾਈ ਨੂੰ ਪ੍ਰਾਪਤ ਕਰਦਾ ਹੈ ਫਿਰ ਇਹ ਆਪਣੀ ਵਿਸ਼ਵ ਅੰਦਰ ਅਜਿਹੀ ਜਗਾ ਬਣਾਉਂਦਾ ਹੈ ਕੇ ਰਹਿੰਦੀ ਦੁਨੀਆ ਤਕ ਨਾਮ ਰਹਿੰਦਾ ਹੈ। ਇਸ ਦੌਰਾਨ ਮਧੁਰ ਭਜਨ ਸੰਕੀਰਤਨ ਦਾ ਗਾਇਨ ਕੀਤਾ ਗਿਆ।

LEAVE A REPLY

Please enter your comment!
Please enter your name here