ਜ਼ਿਲ੍ਹਾ ਸੰਘਰਸ਼ ਕਮੇਟੀ ਨੇ ਸੀ.ਟੀ. ਸਕੈਨ ਮਸ਼ੀਨ ਦੀ ਮੰਗ ਨੂੰ ਲੈ ਕੇ ਅਸਿਸਟੈਂਟ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ, ਚੇਅਰਮੈਨ ਨਵਲ ਕਿਸ਼ੋਰ ਕਾਲੀਆ, ਜਨਰਲ ਸਕੱਤਰ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਇਕ ਵਫਦ ਅਸਿਸਟੈਂਟ ਸਿਵਲ ਸਰਜਨ ਪਵਨ ਸਗੋਤਰਾ ਨੂੰ ਮਿਲਿਆ ਅਤੇ  ਮੈਮੋਰੈਂਡਮ ਦਿੱਤਾ ਗਿਆ। ਮੈਮੋਰੈਂਡਮ ਵਿੱਚ ਜਨਹਿਤ ਵਿੱਚ ਮੰਗ ਕਰਦੇ ਹੋਏ ਕਿਹਾ ਕਿਹਾ ਗਿਆ ਕਿ ਸਿਵਲ ਹਸਪਤਾਲ ਵਿਖੇ ਸੀ.ਟੀ. ਸਕੈਨ ਮਸ਼ੀਨ ਜਲਦੀ ਲਗਾਈ ਜਾਵੇ ਅਤੇ ਜਨ ਔਸ਼ਧੀ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਮਰੀਜ਼ਾਂ ਦੇ ਲਈ ਆੱਨਲਾਈਨ ਪਰਚੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਤੇ ਏ.ਸੀ.ਐਸ. ਪਵਨ ਸਗੋਤਰਾ ਨੇ ਕਿਹਾ ਕਿ ਸਿਵਲ ਸਰਜਨ ਵਲੋਂ ਸੀ.ਟੀ. ਸਕੈਨ ਮਸ਼ੀਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। 

Advertisements

ਜਿਸ ਵਿੱਚ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਮਿਲ ਕੇ ਕੰਮ ਕਰਨਗੇ। ਹੁਣ ਇਹ ਮਸ਼ੀਨ ਜਲਦੀ ਲਗਾਈ ਜਾ ਰਹੀ ਹੈ। ਹੁਣ ਸਿਰਫ ਪ੍ਰਾਈਵੇਟ ਕੰਪਨੀ ਵਲੋਂ ਆਪਣੀ ਕਾਗਜ਼ੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਜਨ-ਔਸ਼ਧੀ ਦਵਾਈ ਮੌਜੂਦਾ ਸਮੇਂ ਵਿੱਚ 108 ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਜਲਦੀ ਹੀ ਆੱਨ ਲਾਈਨ ਪਰਚੀ ਕੱਟਣ ਦਾ ਪ੍ਰਬੰਧ ਹੋ ਰਿਹਾ ਹੈ। ਜਨਤਾ ਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਜੇ 15 ਦਿਨਾਂ ਤਕ ਕੋਈ ਕੰਮ ਨਾ ਹੋਇਆ ਤਾਂ ਸੰਘਰਸ਼ ਦਾ ਵਿਗੁਲ ਬਜਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਦੀਾਰੀ ਤੁਹਾਡੀ ਹੋਵੇਗੀ। 

LEAVE A REPLY

Please enter your comment!
Please enter your name here