ਹੁਸ਼ਿਆਰਪੁਰ ਦੋਆਬਾ ਟਰਾਂਸਪੋਰਟ ਕੰਪਨੀ ਨੇ ਰਾਹਗੀਰਾਂ ਨੂੰ ਛਬੀਲ ਪਿਲਾ ਕੇ ਗਰਮੀ ਵਿੱਚ ਪ੍ਰਦਾਨ ਕੀਤੀ ਰਾਹਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੋਆਬਾ ਟਰਾਂਸਪੋਰਟ ਕੰਪਨੀ ਨੇ ਹੁਸ਼ਿਆਰਪੁਰ ਬੱਸ ਅੱਡੇ ਦੇ ਕੋਲ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਚਨੇ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਹੁਸ਼ਿਆਰਪੁਰ ਦੋਆਬਾ ਟਰਾਂਸਪੋਰਟ ਕੰਪਨੀ ਦੀ ਮੈਨਜਮੈਂਟ ਅਤੇ ਸਟਾਫ ਮੈਂਬਰਾਂ ਨੇ ਰਾਹਗੀਰਾਂ ਨੂੰ ਠੰਡਾ-ਮਿੱਠਾ ਜਲ ਅਤੇ ਪ੍ਰਸ਼ਾਦ ਵੰਡ ਕੇ ਗਰਮੀ ਦੇ ਮੌਸਮ ਵਿੱਚ ਰਾਹਤ ਪ੍ਰਦਾਨ ਕੀਤੀ।

Advertisements

ਐਮ.ਡੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਛਬੀਲ ਅਤੇ ਲੰਗਰ ਦਾ ਮੁੱਖ ਮੰਤਵ ਮਨੁੱਖਤਾ ਦੀ ਸੇਵਾ, ਭਾਇਚਾਰਿਕ ਸਾਂਝ ਅਤੇ ਚੜਦੀ ਕਲਾਂ ਨੂੰ ਬਣਾਏ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਮਨੁੱਖਤਾ ਦੀ ਸੇਵਾ ਦਾ ਹੀ ਸੰਦੇਸ਼ ਦਿੱਤਾ ਹੈ ਅਤੇ ਸਾਨੂੰ ਸਾਰੇ ਭੇਦਭਾਵ ਭੁੱਲਾ ਕੇ ਗੁਰੂਆਂ ਦੇ ਦੱਸੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਤੇ ਚੇਅਰਮੈਨ ਬਲਵੰਤ ਸਿੰਘ, ਜ਼ੋਰਾਵਰ ਸਿੰਘ, ਰਵਿੰਦਰ ਸਿੰਘ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਸੌਰਵ, ਰਘੁਵੀਰ ਸਿੰਘ, ਸੰਤੋਖ ਸਿੰਘ, ਬਲਜੀਤਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here