ਸਕੱਤਰ ਜ਼ਿਲਾ ਕਾਨੂੰਨੀ ਅਥਾਰਟੀ ਨੇ ਜੁਵੇਨਾਇਲ ਅਤੇ ਚਿਲਡਰਨ ਹੋਮ ਦਾ ਕੀਤਾ ਅਚਨਚੇਤ ਦੌਰਾ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)।ਸੀ.ਜੇ.ਐਮ-ਕਮ- ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਜੁਵੇਨਾਇਲ ਹੋਮ ਅਤੇ ਚਿਲਡਰਨ ਹੋਮ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਕੋਵਿਡ-19 (ਕੋਰੋਨਾ ਵਾਇਰਸ) ਤੋਂ ਬਚਾਅ ਸਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਮਾਸਕ, ਸਮਾਜਿਕ ਦੂਰੀ ਅਤੇ ਸਮੇਂ-ਸਮੇਂ ‘ਤੇ ਹੱਥ ਧੋਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਸੈਨੇਟਾਈਜ਼ਰ ਅਤੇ ਹੈਂਡ ਵਾਸ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦੇਣ ਤੋਂ ਇਲਾਵਾ ਆਪਣੇ ਆਲ•ੇ ਦੁਆਲੇ ਦੀ ਸਾਫ਼-ਸਫਾਈ ਕਰਨ ਲਈ ਵੀ ਕਿਹਾ।

Advertisements

ਇਸ ਤੋਂ ਇਲਾਵਾ ਸੁਚੇਤਾ ਅਸ਼ੀਸ਼ ਦੇਵ ਵਲੋਂ ਓਲਡ ਏਜ ਹੋਮ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਬਜ਼ੁਰਗਾਂ ਦੀ ਸਿਹਤ ਸਬੰਧੀ ਵੀ ਜਾਣਕਾਰੀ ਹਾਸਲ ਕਰਦਿਆਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਰੱਖਣ ਲਈ ਉਪਾਅ ਵੀ ਦੱਸੇ। ਉਨਾਂ ਬਜ਼ੁਰਗਾਂ ਨੂੰ ਸਿਹਤ ਸਬੰਧੀ ਧਿਆਨ ਰੱਖਣ ਲਈ ਵੀ ਅਪੀਲ ਕੀਤੀ। ਇਸ ਮੌਕੇ ਜੁਵੇਨਾਈਲ ਹੋਮ, ਚਿਲਡਰਨ ਹੋਮ ਅਤੇ ਓਲਡ ਏਜ ਹੋਮ ਦੇ ਸੁਪਰਡੈਂਟ, ਸਟਾਫ ਮੈਂਬਰ, ਡਾਕਟਰ ਤੋਂ ਇਲਾਵਾ ਪਵਨ ਕੁਮਾਰ ਵੀ ਹਾਜ਼ਰ ਸ।

LEAVE A REPLY

Please enter your comment!
Please enter your name here