ਗਊਧਨ ਅਤੇ ਬੇਜ਼ੁਬਾਨ ਜਾਨਵਰਾਂ ਦੇ ਚਾਰੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ ਨਵੀਂ ਸੋਚ ਸੰਸਥਾਂ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੀਂ ਸੋਚ ਵੈਲਫੇਅਰ ਸੁਸਾਇਟੀ ਵਲੋਂ ਇਕ ਮੀਟਿੰਗ ਦਾ ਆਯੋਜਨ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਜਿਸ ਵਿੱਚ ਫਸਲਾਂ ਦੀ ਕਟਾਈ ਦੇ ਮੌਸਮ ਵਿੱਚ ਵੀ ਪਸ਼ੂਆਂ ਦੇ ਚਾਰੇ, ਤੂੜੀ ਦੀ ਕਮੀ ਅਤੇ ਫੈਕਟਰੀਆਂ ਵਲੋਂ ਇਸ ਨੂੰ ਪ੍ਰਯੋਗ ਕਰਨ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਗੈਂਦ ਨੇ ਦੱਸਿਆ ਕਿ ਅਸੀਂ ਸਾਰੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੂੜੀ ਨੂੰ ਫੈਕਟਰੀਆਂ ਅਤੇ ਇੱਟਾਂ ਦੇ ਭੱਠਿਆਂ ਤੇ ਵੇਚਣ ਤੇ ਪਾਬੰਦੀ ਲਗਾ ਕੇ ਪਸ਼ੂ ਪਾਲਕਾਂ ਅਤੇ ਗਊ ਸ਼ਾਲਾਵਾਂ ਵਿੱਚ ਪਲ ਰਹੇ ਗਊਧਨ ਨੂੰ ਰਾਹਤ ਦੇਣ  ਦਾ ਯਤਨ ਕੀਤਾ ਪਰ ਸੈਲਾ ਖੁਰਦ ਵਿਖੇ ਗੱਤਾ ਫੈਕਟਰੀ ਵਲੋਂ ਇਸ ਆਦੇਸ਼ ਦੀ ਉਲੰਘਣਾ ਕਰਨਾ ਸਮਝ ਤੋਂ ਪਰੇ੍ਹ ਹੈ।

Advertisements

ਅਸੀਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੂੰ ਅਪੀਲ ਕਰਦੇ ਹਾਂ ਗਊਧਨ ਅਤੇ ਬੇਜ਼ੁਬਾਨ ਪਸ਼ੂਆਂ ਨਾਲ ਖਿਲਵਾੜ ਕਰਨ ਵਾਲੀ ਸੈਲਾ ਖੁਰਦ ਦੀ ਫੈਕਟਰੀ ਦੇ ਮਾਲਿਕਾਂ ਦੇ ਖਿਲਾਫ ਬਣਦੀ ਕਾਰਵਾਈ ਕਰੇ ਕਿਉਂਕਿ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੇ ਬਾਵਜੂਦ ਮਿੱਲ ਵਾਲਿਆਂ ਨੇ ਤੂੜੀ ਖਰੀਦ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਮੌਕੇ ਤੇ ਪਹੰਚੀਆਂ ਸੰਸਥਾਵਾਂ ਵੀਰ ਹਕੀਕਤ ਰਾਏ ਸੇਵਾ ਸਮੀਤਿ, ਬਜਰੰਗੀ ਸੈਨ, ਬਾਲਾ ਜੀ ਕ੍ਰਾਂਤੀ ਸੈਨਾ ਆਦਿ ਨੇ ਕਲ ਸਵੇਰੇ 10.00 ਵਜੇ ਸਵਾਮੀ ਕ੍ਰਿਸ਼ਨਾਨੰਦ ਜੀ ਵਲੋਂ ਰੱਖੇ ਧਰਨੇ ਵਿੱਚ ਸ਼ਾਮਿਲ ਹੋਣ ਦੇ ਲਈ ਸੈਲਾ ਖੁਰਦ ਪਹੁੰਚਣ ਦਾ ਮਨ ਬਣਾਇਆ। ਇਸ ਮੌਕੇ ਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ (ਬਿਟੂ), ਮਧੁਸੂਦਨ ਤਿਵਾੜੀ, ਅਮਨ ਸੇਠੀ, ਰਾਜੇਸ਼ ਸ਼ਰਮਾ, ਅਜੈ ਜੋਸ਼ੀ, ਰਵਿੰਦਰ ਗੁਪਤਾ, ਨੀਰਜ ਗੈਂਦ, ਅਵਤਾਰ ਸਿੰਘ, ਸੁਰੇਸ਼ ਗੌਰੂ, ਗਣੇਸ਼ ਸੂਦ, ਜਤਿੰਦਰ ਰਾਮਾ, ਰਾਕੇਸ਼ ਕੁਮਾਰ, ਅਭੀ ਭਾਟੀਅ, ਵਿਨੀਤ ਰਾਜਪੂਤ, ਮੁਕੇਸ਼ ਕੰਵਰ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here