ਸਿਹਤ ਵਿਭਾਗ ਚਲਾਏਗਾ ਥੈਲੇਸੀਮੀਆਂ ਜਾਗਰੂਕਤਾ ਮੁਹਿੰਮ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਸਰਕਾਰੀ ਹਿਦਾਇਤਾਂ ਅਨੁਸਾਰ ਮਿਤੀ 8 ਮਈ ਤੋਂ 14 ਮਈ 2022 ਤੱਕ ਥੈਲੇਸੀਮੀਆਂ ਰੋਗ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਏਗਾ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਇਸ ਮੁਹਿੰਮ ਦੀ ਤਿਆਰੀ ਸਬੰਧੀ ਰੱਖੀ ਮੀਟਿੰਗ ਦੌਰਾਨ ਕੀਤਾ। ਸਿਵਲ ਸਰਜਨ ਨੇ ਖੁਲਾਸਾ ਕੀਤਾ ਕਿ ਥੈਲੇਸੀਮੀਆਂ ਇੱਕ ਗੰਭੀਰ ਅਨੂਵੰਸ਼ਿਕ ਰੋਗ ਹੈ ਜਿਸ ਵਿੱਚ ਪੀੜਿਤ ਵਿਅਕਤੀ ਵਿੱਚ ਖੂਣ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ।ਇਸ ਰੋਗ ਦੇ ਪ੍ਰਮੱਖ ਲੱਛਣਾਂ ਬਾਰੇ ਚਰਚਾ ਕਰਦਿਆਂ ਉਹਨਾਂ ਦੱਸਿਆ ਕਿ ਇਸ ਰੋਗ ਗ੍ਰਸਤ ਵਿਅਕਤੀ ਵਿੱਚ ਵਾਧੇ ਅਤੇ ਵਿਕਾਸ ਵਿੱਚ ਦੇਰੀ ਹੁੰਦੀ ਹੈ, ਜਿਅਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿੱਚ ਬਦਲਾਅ ਹੋ ਸਕਦਾ ਹੈ, ਚਮੜੀ ਦਾ ਰੰਗ ਪੀਲਾ, ਪੇਸ਼ਾਬ ਗਾੜਾ ਅਤੇ ਜ਼ਿਗਰ ਤੇ ਤਿੱਲੀ ਦਾ ਸਾਈਜ਼ ਵੱਧ ਸਕਦਾ ਹੈ।ਉਹਨਾ ਅੱਗੇ ਦੱਸਿਆ ਕਿ ਇਸ ਰੋਗ ਦੇ ਇਲਾਜ਼ ਵਿੱਚ ਵਿਅਕਤੀ ਨੂੰ ਹਰ 15-20 ਦਿਨਾਂ ਬਾਅਦ ਖੁਣ ਚੜਾਉਣ ਦੀ ਜਰੂਰਤ ਹੁੰਦੀ ਹੈ ਅਤੇ ਇਸ ਤਰਾਂ ਵਿਅਕਤੀ ਦਾ ਹੋਰ ਬੀਮਾਰੀਆਂ ਜੋ ਕਿ ਖੂਣ ਦੇ ਆਦਾਨ ਪ੍ਰਦਾਨ ਤੋਂ ਹੋ ਸਕਦੀਆਂ ਹਨ ਤੋਂ ਵੀ ਪੀੜਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਹਨਾ ਜਾਣਕਾਰੀ ਦਿੱਤੀ ਕਿ ਇਸ ਰੋਗ ਦੀ ਜਾਂਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ , ਏਮਜ਼ ਬਠਿੰਡਾ, ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਖੇ ਉਪਲੱਬਧ ਹੈ।

Advertisements

ਉਹਨਾਂ ਜ਼ਿਲਾ ਨਿਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਇਸ ਰੋਗ ਤੋਂ ਬਚਾਉਣ ਲਈ ਇਹਨਾਂ ਵਰਗਾਂ ਦਾ ਟੈਸਟ ਕਰਾਉਣਾ ਬਹੁਤ ਜਰੂਰੀ ਜਿਸ ਵਿੱਚ ਗਰਭਵਤੀਆਂ ਖਾਸ ਕਰਕੇ ਪਹਿਲੀ ਤਿਮਾਹੀ ਵਿੱਚ, ਵਿਆਹਯੋਗ ਜੋੜੇ, ਨਾ ਠੀਕ ਹੋਣ ਵਾਲਾ ਅਨੀਮੀਆਂ ਆਦਿ ਸ਼ਾਮਿਲ ਹਨ।ਇਸ ਵਾਰ ਦੀ ਮੁਹਿੰਮ ਦੇ ਥੀਮ ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਉਕਤ ਵਰਗ ਆਪਣੇ ਥੈਲੇਸੀਮੀਆਂ ਲਈ ਜਾਂਚ ਕਰਵਾਕੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਉਹਨਾਂ ਇਹ ਖੁਲਾਸਾ ਵੀ ਕੀਤਾ ਕਿ ਸਰਕਾਰ ਵੱਲੋਂ ਹਰ ਥੈਲੇਸੀਮੀਆਂ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਿੱਚੋਂ ਮੁਫਤ ਖੂਣ ਉਪਲੱਬਧ ਕਰਵਾਇਆ ਜਾਂਦਾ ਹੈ। ਆਰ.ਬੀ.ਐਸ.ਕੇ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ  ਸਕੂਲਾਂ ਵਿੱਚ ਪੜ੍ਹਦੇ 0-18 ਸਾਲ ਤੱਕ ਦੇ ਬੱਚਿਆਂ ਵਿੱਚ ਸਾਲ ਵਿੱਚ ਇੱਕ ਵਾਰ ਮੁੱਫਤ ਅਨੀਮੀਅ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here