ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ: ਚੇਅਰਮੈਨ ਇੰਡੀਅਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਯੁੱਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਚ ਮੂਰਤੀ ਸਥਾਪਨਾ ਦੇ ਸਬੰਧ ਵਿਚ ਪ੍ਰਾਚੀਨ ਸ਼੍ਰੀ ਰਾਣੀ ਸਾਹਿਬ ਮੰਦਿਰ ਤੋਂ  ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਚ ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ  ਗੁਰਪਾਲ ਸਿੰਘ ਇੰਡੀਅਨ ਨੇ ਸ਼ਾਮਲ ਹੋਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਇੰਡੀਅਨ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿਚ ਨਤਮਸਤਕ ਹੁੰਦੇ ਹੋਏ ਹਲਕਾ ਕਪੂਰਥਲਾ ਸਮੇਤ ਪੰਜਾਬ ਵਾਸੀਆਂ ਦੀ ਖ਼ੁਸ਼ਹਾਲੀ, ਫਿਰਕੂ ਸਦਭਾਵਨਾ, ਆਪਸੀ ਭਾਈਚਾਰੇ ਦੀ ਮਜਬੂਤੀ ਲਈ ਪ੍ਰਰਾਰਥਨਾ ਕੀਤੀ। ਇਸ ਮੌਕੇ ਇੰਡੀਅਨ ਨੇ ਕਿਹਾ ਕਿ ਦੇਸ਼ ਵਿਦੇਸ਼ਾਂ ਚ ਵੱਸਦੇ ਕਰੋੜਾਂ ਰਾਮ ਭਗਤਾਂ ਦਾ 500 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ ਤੇ ਅੱਜ ਪੁਰੀ ਦੁਨੀਆ ਚ ਵਸਦੇ ਹਿੰਦੂ ਭਾਈਚਾਰੇ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਸਥਾਪਨਾ ਲਈ ਕਰੋੜਾਂ ਲੋਕਾਂ ਨੇ ਸੰਘਰਸ਼ ਕੀਤਾ ਤੇ ਕਈ ਰਾਮ ਭਗਤ ਇਸ ਦਿਨ ਦੀ ਉਡੀਕ ਚ ਦੁਨੀਆ ਤੋਂ ਰੁਖਸਤ ਹੋ ਗਏ।

Advertisements

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਚ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕ ਵਸਦੇ ਹਨ ਤੇ ਹਰ ਨਾਗਰਿਕ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਾਂਚ ਦਾ ਪੂਰਾ ਅਧਿਕਾਰ ਹੈ। ਇਹੋ ਸਾਡੇ ਦੇਸ਼ ਦੀ ਖੂਬਸੂਰਤੀ ਹੈ ਅਤੇ ਦੇਸ਼ ਚ ਸਾਰੇ ਧਰਮਾਂ ਨੂੰ ਬਰਾਬਰੀ ਦੇ ਹੱਕ ਹਕੂਕ ਹੀ ਤਕੜੇ ਲੋਕਤੰਤਰ ਦੀ ਸਿਰਜਣਾ ਕਰਦਾ ਹੈ।ਸਿੱਖ ਧਰਮ ਚ ਸਾਨੂੰ ਸਰਬਤ ਦੇ ਭਲੇ ਤੇ ਹਰ ਇਕ ਨੂੰ ਨਾਲ ਲੈ ਕੇ ਚਲਣ ਦੀ ਹੀ ਸਿੱਖਿਆ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕੇ ਸਾਨੂੰ ਆਪਣੇ ਧਰਮ ਚ ਮਜਬੂਤ ਰਹਿੰਦੇ ਹੋਏ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਿੰਦੂ ਸਿੱਖ ਏਕਤਾ ਹਮੇਸ਼ਾ ਪੰਜਾਬ ਦਾ ਮਜਬੂਤ ਪੱਖ ਰਿਹਾ ਹੈ। ਸਰਬਤ ਦੇ ਭਲੇ ਦਾ ਸਿਧਾਂਤ ਹੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਾਜ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਅਨਮੋਲ ਕੁਮਾਰ ਗਿੱਲ, ਬਲਾਕ ਪ੍ਰਧਾਨ ਗੁਰ ਕਸ਼ਮੀਰ ਸਿੰਘ, ਬਲਾਕ ਪ੍ਰੇਮ ਕਾਲੀਆਂ, ਯੂਥ ਆਗੂ ਗੌਰਵ ਕੰਡਾ, ਸੁਖਦੇਵ ਸਿੰਘ ਰਿੰਕੂ, ਪਰਮਜੀਤ ਸਿੰਘ, ਸੁਰਜੀਤ ਵਿੱਕੀ, ਨਰੇਸ਼ ਚਾਵਲਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here