ਮਾਡਲ ਟਾਊਨ ਸ਼ਾਖਾ ਵੱਲੋਂ “ਕਿਸਾਨ ਭਾਗੀਦਾਰੀ, ਪ੍ਰਾਥਮਿਕਤਾ ਹਮਾਰੀ” ਕੈਂਪ ਦਾ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ ਲਿਮੀਟਿਡ, ਕਪੂਰਥਲਾ ਦੀ ਮਾਡਲ ਟਾਊਨ ਸ਼ਾਖਾ ਵੱਲੋਂ ਲੱਖਣ ਕਲਾਂ ਸੋਸਾਇਟੀ ਵਿੱਚ ਗ੍ਰਾਹਕਾਂ, ਕਿਸਾਨਾਂ ਤੇ ਬੈਂਕ ਦੇ ਆਪਸੀ ਸਬੰਧਾਂ ਨੂੰ ਸੁਖਾਵੇਂ, ਸਰਲ ਅਤੇ ਭਰੋਸੇਯੋਗ ਬਣਾਈ ਰੱਖਣ ਅਤੇ ਨਾਬਾਰਡ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਬੈਂਕ ਦੇ ਜਿਲ੍ਹਾ ਮੈਨੇਜਰ ਗੁਲਜ਼ਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਾਖਾ ਪ੍ਰਬੰਧਕ ਰਜਿੰਦਰ ਕੁਮਾਰ, ਗੁਰਸ਼ਰਨ ਸਿੰਘ ਅਤੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ, ਸਕੱਤਰ ਨਿਰਮਲ ਸਿੰਘ ਦੀ ਅਗਵਾਈ ਹੇਠ ਕਿਸਾਨ ਭਾਗੀਦਾਰੀ ਖਮਿਕਤਾ ਹਮਾਰੀ ਮੁਹਿੰਮ ਅਧੀਨ ਵਿੱਤੀ ਚੇਤਨਾ ਕੈਂਪ ਲਗਾਇਆ ਗਿਆ।

Advertisements

ਜਿਸ ਵਿੱਚ ਬੱਚਤ ਖਾਤੇ, ਐੱਫ.ਡੀ. ਬੱਚਤ ਬੀਮਾ ਯੋਜਨਾਵਾਂ, ਰੁਪਏ ਕਾਰਡ, ਕਿਸਾਨ ਕਰੈਡਿਟ ਕਾਰਡ, ਮਕਾਨ ਉਸਾਰੀ ਲਈ, ਬੱਚਿਆਂ ਦੀ ਪੜਾਈ ਲਈ, ਵਹਿਕਲ ਖਰੀਦਣ ਲਈ ਕਰਜ਼ੇ, ਆਰ.ਸੀ.ਸੀ. ਲਿਮਟ, ਸੀ.ਸੀ. ਟਰੇਡਰਜ ਸਕੀਮ ਆਦਿ ਯੋਜਨਾਵਾਂ ਤੋਂ ਇਲਾਵਾ ਗ੍ਰਾਹਕਾਂ ਨੂੰ ਬੈਂਕ ਦੇ ਨਾਂ ਤੇ ਆਉਣ ਵਾਲੀਆਂ ਜਾਅਲੀ ਫੋਨ ਕਾਲਾਂ ਸਬੰਧੀ ਵਿਸਥਾਰ ਪ੍ਰਵਕ ਜਾਣਕਾਰੀ ਦਿੱਤੀ ਗਈ। ਸ਼ਾਖਾ ਪ੍ਰਬੰਧਕ ਰਜਿੰਦਰ ਕੁਮਾਰ ਨੇ ਬੈਂਕ ਦੀਆਂ ਕਰਜ਼ਾ ਸਕੀਮਾਂ ਸਬੰਧੀ ਦੱਸਦਿਆਂ ਗ੍ਰਾਹਕਾਂ ਨੂੰ ਇਹਨਾਂ ਦੀ ਸਮੇਂ ਸਿਰ ਵਾਪਸੀ, ਕਿਸਾਨ ਕਰੈਡਿਟ ਕਾਰਡ ਦੀ ਏ.ਟੀ.ਐੱਮ ਤੇ ਸਹੀ ਵਰਤੋਂ ਤੇ ਫਸਲੀ ਕਰਜ਼ੇ ਸਮੇਂ ਸਿਰ ਵਾਪਸ ਕਰਕੇ ਵਿਆਜ ਵਿੱਚ ਛੋਟ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਰਜਿੰਦਰ ਕੁਮਾਰ, ਗੁਰਸ਼ਰਨ ਸਿੰਘ, ਸਤਨਾਮ ਸਿੰਘ ਸਭਾ ਪ੍ਰਧਾਨ, ਸਕੱਤਰ ਨਿਰਮਲ ਸਿੰਘ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਤਰਸੇਮ ਲਾਲ ਮੈਂਬਰ, ਜਰਨੈਲ ਸਿੰਘ ਬਾਜਵਾ, ਰਘਬੀਰ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here