ਹਲਕਾ ਸੁਲਤਾਨਪੁਰ ਲੋਧੀ ਵਿਚ ਜੁਗਰਾਜਪਾਲ ਸਿੰਘ ਸਾਹੀ ਨੇ ਜਿਤਾਏ ਕਈ ਅਹਿਮ ਆਗੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ 1992 ਚ ਪਹਿਲੀ ਵਾਰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਬਣੇ ਪਹਿਲੀ ਸਰਕਾਰ ਬੇਅੰਤ ਸਿੰਘ ਦੀ ਆਈ ਸਰਕਾਰ ਦੌਰਾਨ ਜੁਗਰਾਜਪਾਲ ਸਿੰਘ ਸਾਹੀ ਸਟੇਟ ਗੁਰਦੁਆਰਾ ਕਪੂਰਥਲਾ ਸੈਂਕੜਿਆਂ ਦਾ ਇਕੱਠ ਕਰਕੇ ਬੇਅੰਤ ਸਿੰਘ ਦੇ ਪੁਤਲੇ ਫੂਕੇ । ਡਾ. ਉਪਿੰਦਰਜੀਤ ਕੌਰ ਜੋ ਕਿ ਉਸ ਸਮੇਂ ਸਿੱਖੀ ਸਿਧਾਂਤਾਂ ਤੋਂ ਕਾਫ਼ੀ ਦੂਰ ਸਨ । ਜਿਸ ਕਾਰਨ ਸਾਬਕਾ ਮਾਲ ਮੰਤਰੀ ਤੇ ਟਕਸਾਲੀ ਆਗੂ ਆਤਮਾ ਸਿੰਘ ਨਾਲ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੂੰ ਬਹੁਤ ਪਿਆਰ ਤੇ ਵੱਡਾ ਵਿਸਵਾਸ਼ ਸੀ ।ਆਤਮਾ ਸਿੰਘ ਦੇ ਕਹਿਣ ਤੇ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਉਪਿੰਦਰਜੀਤ ਕੌਰ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਸਾਰੇ ਪਿੰਡਾਂ ਤੋਂ ਜਾਣੂ ਕਰਵਾਇਆ । ਇਸੇ ਪ੍ਰਕਾਰ ਹੀ 1997 ਦੀਆਂ ਵਿਧਾਨ ਸਭਾ ਸੁਲਤਾਨਪੁਰ ਲੋਧੀ ਵਿੱਚ ਚੋਣਾਂ ਦੌਰਾਨ ਡਾ. ਉਪਿੰਦਰਜੀਤ ਕੌਰ ਦੀ ਜਥੇ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਮਦਦ ਕੀਤੀ ਤੇ ਪਹਿਲੀ ਵਾਰ ਕੈਬਨਿਟ ਮੰਤਰੀ ਬਣ ਡਾ. ਉਪਿੰਦਰਜੀਤ ਕੌਰ ਨੇ ਵਿਧਾਨ ਸਭਾ ਵਿੱਚ ਪਹਿਲਾ ਕਦਮ ਰੱਖਿਆ।

Advertisements

ਇਸੇ ਪ੍ਰਕਾਰ ਹੀ ਦੂਜੀ, ਤੀਜੀ ਤੇ ਚੌਥੀ ਵਾਰ ਵੀ ਲਗਾਤਾਰ ਡਾ ਉਪਿੰਦਰਜੀਤ ਕੌਰ ਦੀ ਮੱਦਦ ਕੀਤੀ ਤੇ ਉਹ ਜੇਤੂ ਰਹੇ। ਇਨ੍ਹਾਂ ਪੰਦਰਾਂ ਸਾਲਾਂ ਜਥੇਦਾਰ ਸਾਹੀ ਨੂੰ ਕੋਈ ਸਰਕਾਰੀ ਅਹੁਦਾ ਨਹੀਂ ਦਿੱਤਾ। ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ 2012 ਦੀਆਂ ਚੋਣਾਂ ਚ ਯੂਥ ਅਕਾਲੀ ਦਲ ਨੂੰ 25% ਸੀਟਾਂ ਦੇਣ ਦਾ ਵਾਅਦਾ ਕੀਤਾ। ਡਾ. ਉਪਿੰਦਰਜੀਤ ਕੌਰ ਨਾਲ ਨਾਰਾਜ਼ ਹੋ ਕੇ 25% ਯੂਥ ਕੋਟੇ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗੀ ਟਿਕਟ ਨਾ ਮਿਲਣ ਕਾਰਣ ਜੁਗਰਾਜਪਾਲ ਸਿੰਘ ਸਾਹੀ ਨੇ ਨਵਤੇਜ ਸਿੰਘ ਚੀਮਾ ਦੀ ਅਗਵਾਈ ਕਾਂਗਰਸ ਚ ਸ਼ਮੂਲੀਅਤ ਕਰ ਲਈ ਰੱਜ ਕੇ ਨਵਤੇਜ ਸਿੰਘ ਚੀਮਾ ਦੀ ਮਦਦ ਕੀਤੀ ਤਾਂ 2012ਨਵਤੇਜ ਸਿੰਘ ਚੀਮਾ ਸ਼ਾਨ ਨਾਲ ਜਿੱਤੇ । ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ 2017 ਵਿੱਚ ਵੀ ਨਵਤੇਜ ਸਿੰਘ ਚੀਮਾ ਦੀ ਜਿੱਤ ਲਈ ਅਹਿਮ ਯਤਨ ਕਰ ਉਨ੍ਹਾਂ ਨੂੰ ਕਾਮਯਾਬ ਕੀਤਾ । ਜਿਸ ਦੇ ਚਲਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਜਿਥੇ ਹਲਕੇ ਦੇ ਲੋਕਾਂ ਵੱਲੋਂ ਕਥਿਤ ਤੌਰ ਤੇ ਲੁੱਟ ਖਸੁੱਟ ਦੇ ਇਲਜ਼ਾਮ ਲਗਾਏ ਗਏ। ਉੱਥੇ ਹੀ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਦੀ ਯੋਗਤਾ ਨੂੰ ਮੁੱਖ ਰੱਖਦੇ ਹੋਏ ਸਕੱਤਰ ਮਾਰਕੀਟ ਕਮੇਟੀ ਰਾਣਾ ਗੁਰਜੀਤ ਸਿੰਘ ਵੱਲੋਂ 2018 ਵਿਚ ਬਣਾਇਆ ਗਿਆ ।

ਜੁਗਰਾਜਪਾਲ ਸਿੰਘ ਸਾਹੀ ਵੱਲੋਂ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿੱਚ ਬਹੁਤ ਮਿਹਨਤ ਕਰ ਕੇ ਮਾਰਕੀਟ ਕਮੇਟੀ ਦਫਤਰ ਨੂੰ ਪੰਜਾਬ ਦਾ ਇਕ ਨੰਬਰ ਕਮੇਟੀ ਦਫ਼ਤਰ ਬਣਾਇਆ। ਜਿਸ ਦੇ ਚਲਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਰਾਣਾ ਗੁਰਜੀਤ ਸਿੰਘ ਨਾਲ ਚੱਲ ਰਹੀ ਲਾਗ ਡਾਟ ਦੇ ਚਲਦੇ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਦੀ ਬਦਲੀ ਹੁਸ਼ਿਆਰਪੁਰ ਕਰਵਾ ਦਿੱਤੀ। ਉਸ ਦਿਨ ਤੋਂ ਸਾਹੀ ਨੇ ਨਵਤੇਜ ਸਿੰਘ ਚੀਮਾ ਦਾ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਸਾਲ ਪਹਿਲਾਂ ਵਲੰਟੀਅਰ ਰਿਟਾਇਰਮੈਂਟ ਲੈ ਕੇ 5 ਅਪ੍ਰੈਲ 2022 ਨੂੰ ਪਹਿਲੀ ਨਵਤੇਜ ਸਿੰਘ ਚੀਮਾ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਕੇ ਸੈਂਕੜੇ ਦੋਸ਼ ਤੇ ਆਪਣੀ ਹੋਈ ਲੁੱਟ ਬਾਰੇ ਵੱਡੇ ਖੁਲਾਸੇ ਕਰ ਸਾਰੇ ਕੱਚੇ ਚਿੱਠੇ ਪ੍ਰੈੱਸ ਕਾਨਫ਼ਰੰਸ ਵਿੱਚ ਖੋਲ੍ਹੇ। ਦੂਜੇ ਪਾਸੇ ਬਿਆਨਬਾਜ਼ੀ ਵਿੱਚ ਨਵਤੇਜ ਸਿੰਘ ਚੀਮਾ ਵੱਲੋਂ ਬਾਰ ਬਾਰੇ ਕਹਿਣ ਤੇ ਕਿ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੂੰ ਬੱਸ ਦੀ ਟਿਕਟ ਵੀ ਨਹੀਂ ਮਿਲਣੀ। ਜਿਸ ਦੇ ਚਲਦੇ ਜਥੇਦਾਰ ਸਾਹੀ ਨੇ ਆਪਣੀ ਅਣਖ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਤਿੰਨਾਂ ਪਾਰਟੀਆਂ ਦੇ ਗੱਠਜੋੜ ਦੀ ਟਿਕਟ ਹਲਕਾ ਸੁਲਤਾਨਪੁਰ ਲੋਧੀ ਤੋਂ ਹਾਸਲ ਕਰਕੇ ਨਵਤੇਜ ਸਿੰਘ ਚੀਮਾ ਦੇ ਖ਼ਿਲਾਫ਼ ਚੋਣ ਲੜਨ ਦਾ ਮਨ ਬਣਾਇਆ। ਜਿਸ ਦੇ ਚੱਲਦੇ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਨੂੰ ਜਿੱਥੇ ਸੁਲਤਾਨਪੁਰ ਲੋਧੀ ਵਿੱਚ ਥੰਮਿਆ। ਉੱਥੇ ਹੀ ਜੁਗਰਾਜਪਾਲ ਸਿੰਘ ਸਾਹੀ ਨੇ ਰਾਣਾ ਗੁਰਜੀਤ ਦੀ ਆਪਣੇ ਬੇਟੇ ਦੀ ਮਦਦ ਕਰਨ ਦੀ ਬੇਨਤੀ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਡਟ ਕੇ ਮਦਦ ਕੀਤੀ ਜਿਸ ਦੇ ਨਤੀਜੇ ਆਉਣ ਤੇ ਰਾਣਾ ਇੰਦਰਪ੍ਰਤਾਪ ਸਿੰਘ ਪੰਜਾਬ ਵਿੱਚ ਇਕੱਲਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਧਾਇਕ ਬਣਿਆ। ਇੱਥੇ ਦੱਸਣਯੋਗ ਹੋਵੇਗਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਫੈਕਟਰ ਹੁਣ ਤਕ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਵਿਚ ਕੰਮ ਕਰਦਾ ਹੈ ਜਿਸ ਨਾਲ ਵਿਰੋਧੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

LEAVE A REPLY

Please enter your comment!
Please enter your name here