
ਉੱੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਉੱੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਬੈਕ ਆਫ ਬੜੌਦਾ ਦੀ ਇੱਕ ਸ਼ਾਖਾ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਕ ਦੇ ਲਾਕਰ ਵਿੱਚ 18 ਲੱਖ ਰੁਪਏ ਦੀ ਰਾਸ਼ੀ ਨੂੰ ਸਿਉਂਕ ਲੱਗਣ ਕਾਰਨ ਪਾਊਂਡਰ ਬਣ ਗਿਆ। ਲਾਕਰ ਦੇਮਾਲਕ ਨੇ ਬਹੁਤ ਸਮੇ ਬਾਅਦ ਲਾਕਰ ਖੋਲਿ੍ਹਆ ਸੀ ਅਤੇ ਜਦੋ ਲਾਕਰ ਖੋਲਿ੍ਹਆ ਤਾਂ ਦੇਖਿਆ ਸਾਰੇ ਪੈਸਿਆ ਨੂੰ ਸਿਊਕ ਲੱਗਣ ਕਾਰਨ ਉਸਦਾ ਪਾਊਡਰ ਬਣ ਗਿਆ ਸੀ ਅਤੇ ਉਸਦਾ 18 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਜਾਣਕਾਰੀ ਮੁਤਾਬਕ ਅਲਕਾ ਨੇ 2022 ਵਿੱਚ ਆਪਣੀ ਲੜਕੀ ਦੇ ਵਿਆਹ ਲਈ ਗਹਿਣਿਆਂ ਦੇ ਨਾਲ ਲਾਕਰ ਵਿੱਚ 18 ਲੱਖ ਰੁਪਏ ਰੱਖੇ ਸਨ। ਅਲਕਾ ਠਾਕੁਰ ਨੂੰ ਜਦੋ ਰੀਨਿਊ ਅਤੇ ਕੇਵਾਈਸੀ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਅਤੇ ਜਦੋ ਅਲਕਾ ਨੇ ਲਾਕਰ ਖੋਲਿ੍ਹਆ ਤਾਂ ਦੇਖਿਆ ਕਿ 18 ਲੱਖ ਰੁਪਏ ਨੂੰ ਸਿਊਕ ਲੱਗੀ ਹੋਈ ਸੀ ਅਤੇ ਬੈਂਕ ਵਿੱਚ ਸਿਰਫ ਗਹਿਣੇ ਹੀ ਰੱਖੇ ਹੋਏ ਸਨ।
ਅਲਕਾ ਨੇ ਬੈਂਕ ਮੈਨੇਜਰ ਤੇ ਲਾਪਰਵਾਹੀ ਦਾ ਦੋਸ਼ ਲਾਉਦਿਆਂ ਸ਼ਿਕਾਇਤ ਕੀਤੀ ਹੈ। ਬੈਂਕ ਆਫ ਬੜੌਦਾ ਦੇ ਮੈਨੇਜਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਰਿਪੋਰਟ ਆਉਣ ਤੋ ਬਾਅਦ ਜਾਣਕਾਰੀ ਸਾਂਝੀ ਕੀਤੀ ਜਾਵੇਗੀ।











