ਜ਼ਿਲ੍ਹਾ ਹਸਪਤਾਲ ਦੀ ਡਿਸਪੈਂਸਰੀ ਵਿਖੇ ਇੱਕ ਹੋਰ ਕਾਊਂਟਰ ਖੋਲਿਆ ਜਾ ਰਿਹਾ ਹੈ: ਡਾ. ਸਵਾਤੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਜ਼ਿਲ੍ਹਾ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਵਲੋਂ ਸਰਕਾਰੀ ਡਿਸਪੈਂਸਰੀ ਵਿੱਚ ਜ਼ਰੂਰੀ ਦਵਾਈਆਂ ਲਿਸਟ ਅਨੁਸਾਰ ਹੀ ਮੁੱਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਹਰੇਕ ਡਾਕਟਰ ਵਲੋਂ ਲਿਸਟ ਅਨੁਸਾਰ ਦਵਾਈ ਲਿਖ ਕੇ ਦਿੱਤੀ ਜਾਂਦੀ ਹੈ। ਕੁਝ ਗੰਭੀਰ ਬੀਮਾਰੀਆਂ ਦੀ ਦਵਾਈਆਂ ਜਿਸ ਦੀ ਮਰੀਜ਼ ਨੂੰ ਜਿਆਦਾ ਜਰੂਰਤ ਹੁੰਦੀ ਹੈ ਸਿਰਫ ਉਹੀ ਦਵਾਈਆਂ ਜਨ-ਔਸ਼ਧੀ ਤੋਂ ਖਰੀਦਣ ਲਈ ਕਿਹਾ ਜਾਂਦਾ ਹੈ। 

Advertisements

ਇਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਸਵਾਤੀ ਨੇ ਕੀਤਾ। ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਉਨਾਂ ਦੱਸਿਆ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਬਹੁਤਾਤ ਅਤੇ ਰੋਜ਼ਾਨਾ ਲੱਗਦੀਆਂ ਲੰਮੀਆਂ ਕਤਾਰਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਮਾਨਯੋਗ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਦੀ ਡਿਸਪੈਂਸਰੀ ਵਿਖੇ ਇੱਕ ਹੋਰ ਕਾਊਂਟਰ ਖੋਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਉਹ ਦਫਤਰ ਵਿਖੇ ਜਾ ਕੇ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here