ਰੇਲਵੇ ਮੰਡੀ ਸਰਕਾਰੀ ਸਕੂਲ ਵਿੱਚ ਮਨਾਇਆ ਗਿਆ ‘ਮਾਂ ਦਿਵਸ’

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਸਰਪ੍ਰਸਤੀ ਵਿੱਚ ‘ਮਾਂ ਦਿਵਸ’ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਕਵਿਤਾਵਾਂ ਬੋਲ ਕੇ ਚਿੱਤਰਕਾਰੀ ਕਰਕੇ ਅਤੇ ਨਾਟਕਾਂ ਰਾਹੀਂ ਆਪਣੇ ਵਿਚਾਰ ਪ੍ਰਗਟਾਏ। ਸਕੂਲ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸਾਡਾ ਵਜੂਦ ਸਾਡੀ ਮਾਂ ਦੀ ਬਦੌਲਤ ਹੀ ਹੈ ਇਸ ਲਈ ਸਿਰਫ਼ ਇੱਕ ਦਿਨ ਹੀ ‘ਮਦਰਸ ਡੇ’ ਨਹੀਂ, ਸਗੋਂ ਹਰ ਦਿਨ, ਹਰ ਪਲ ਅਸੀਂ ਆਪਣੀ ਮਾਂ ਦੇ ਦੇਣਦਾਰ ਹਾਂ, ਮਾਂ ਦੇ ਸ਼ੁਕਰਗੁਜ਼ਾਰ ਹਾਂ, ਸਾਡਾ ਸਭ ਦਾ ਫਰਜ਼ ਬਣਦਾ ਹੈ ਆਪਣੀ ਮਾਂ ਨੂੰ ਰੱਬ ਦਾ ਰੂਪ ਮੰਨਦੇ ਹੋਏ ਪਿਆਰ, ਸਤਿਕਾਰ ਤੇ ਹਰ ਕੰਮ ਵਿਚ ਮਦਦ ਕਰੀਏ। ਪ੍ਰਿੰਸੀਪਲ ਮੈਡਮ ਜੀ ਨੇ ਇਹ ਵੀ ਦੱਸਿਆ ਕਿ ਪਰਮਾਤਮਾ ਨੇ ਇਸ ਦੁਨੀਆਂ ਤੇ ਹਰ ਥਾਂ ਹਰ ਇਨਸਾਨ ਕੋਲ ਪੁੱਜ ਕੇ ਪਿਆਰ ,ਮੁਹੱਬਤ ਅਤੇ ਬਰਕਤਾਂ ਦੇ ਲਈ ਆਪਣੇ ਇਸ ਰੂਪ ਨੂੰ ਧਰਤੀ ਤੇ ਭੇਜਿਆ। 

Advertisements

ਜਿਸ ਨਾਲ ਹੀ  ਚਾਰੇ ਪਾਸੇ ਹੀ ਬਹਾਰ ਆ ਗਈ ।ਸਮੂਹ ਵਿਦਿਆਰਥਣਾਂ ਨੇ ਪ੍ਰਿੰਸੀਪਲ ਮੈਡਮ ਦੇ ਵਿਚਾਰਾਂ ਨਾਲ ਨੱਤ ਮਸਤਕ ਹੁੰਦੇ ਹੋਏ ‘ਮਦਰਜ ਡੇ’ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦੇਣ ਅਤੇ ਹਰ ਦਿਨ ਮਾਂ ਨੂੰ ਸਤਿਕਾਰ ਦੇਣ ਦਾ ਪ੍ਰਣ ਕੀਤਾ, ਇਸ ਸਮੇਂ ਜੋਤੀ, ਨੇਹਾ ,ਅੰਜਲੀ ,ਮੁਸਕਾਨ, ਨੇਹਾ ਦੇਵੀ, ਅਰਮਾਨ  ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ । ਵੰਸ਼ਿਕਾ , ਨੇਹਾ ਸ਼ਰਮਾ ,ਨਵਜੋਤ ,ਨਵਦੀਪ, ਸਿਮਰਨ ਭਾਟੀਆ, ਨਿਸ਼ਾ, ਵਾਸਬੀ ਨੇ ਨਾਟਕ ਪੇਸ਼ ਕੀਤਾ । ਪ੍ਰਿਯੰਕਾ, ਨਿੱਕੀ ਕੁਮਾਰੀ, ਸ਼ਰਨਦੀਪ ਕੌਰ ,ਚੰਦਨ ਨੇ ਪੇਂਟਿੰਗ ਬਣਾਈਆਂ । ਇਸ ਮੌਕੇ ਤੇ ਆਈਰੀਨਾ , ਮੋਨਿਕਾ ਸ਼ਰਮਾ ,ਭਾਰਤੀ , ਸਰੋਜ ਕੁਮਾਰੀ, ਰੀਤੂ ਕੁਮਰਾ , ਮਤੀ  ਕੁੰਤੀ ਦੇਵੀ, ਮਤੀ ਮੀਨਾ ਕੁਮਾਰੀ ,ਮਿਸ ਯੋਗਿਤਾ ਹਾਜਰ ਸਨ।

LEAVE A REPLY

Please enter your comment!
Please enter your name here