ਰੇਲਵੇ ਮੰਡੀ ਸਕੂਲ ਵਿਚ ਐਨਐਸਕਿਉਐੱਫ ਅਧੀਨ ਸਿੱਖਿਆ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ ਨੂੰ ਵੰਡੀਆ ਗਈਆਂ ਕਿੱਤੇ ਨਾਲ ਸੰਬੰਧਿਤ ਕਿੱਟਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਬਿਊਟੀ ਐਂਡ ਵੈਲਨੈਸ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਵਿਸ਼ੇ ਦੀ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਯੋਗ ਅਗਵਾਈ ਹੇਠ ਵਿਭਾਗ ਵਲੋ ਦਿੱਤੀਆਂ ਗਈਆਂ ਕਿੱਟਾ ਵੰਡੀਆ ਗਈਆਂ। ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਨੇ ਵਿਭਾਗ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਿੱਟਾ ਬੱਚਿਆ ਲਈ ਬੁਹਤ ਲਾਹੇਵੰਦ ਸਾਬਿਤ ਹੋਣਗੀਆਂ। ਇਹ ਕਿੱਟਾ ਨਾਲ ਵਿਦਿਆਰਥੀ ਪੇਪਰਾ ਤੋ ਬਾਅਦ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਆਤਮ ਨਿਰਭਰ ਬਣ ਸਕਦੇ ਹਨ। ਇਸ ਮੌਕੇ ਤੇ ਆਈ ਟੀ ਦੇ 10 ਅਤੇ ਬਿਊਟੀ ਐਂਡ ਵੈਲਨੈਸ ਦੇ 16 ਵਿਦਿਆਰਥਣਾਂ ਨੇ ਕਿੱਟਾ ਪ੍ਰਾਪਤ ਕੀਤੀਆ।

Advertisements

ਕਿੱਟਾ ਪ੍ਰਾਪਤ ਕਰ ਕੇ ਵਿਦਿਆਰਥਣਾਂ ਬੁਹਤ ਖੁਸ਼ ਨਜ਼ਰ ਆ ਰਹੀਆਂ ਸਨ। ਇਸ ਮੌਕੇ ਤੇ ਵੋਕੇਸ਼ਨਲ ਟ੍ਰੇਨਰ ਸ਼੍ਰੀਮਤੀ ਅਲਕਾ ਗੁਪਤਾ ਅਤੇ ਗੌਰਵ ਕੁਮਾਰ ਹਾਜਰ ਸਨ , ਓਹਨਾ ਨੇ ਵੀ ਵਿਭਾਗ ਦੇ ਇਸ ਕੰਮ ਦੀ ਬੁਹਤ ਸ਼ਲਾਘਾ ਕੀਤੀ ਅਤੇ ਕਿਹਾ ਵੱਧ ਵੱਧ ਬੱਚਿਆ ਨੂੰ ਵੋਕੇਸ਼ਨਲ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਤਾਂ ਜੋਂ ਉਹ ਆਤਮ ਨਿਰਭਰ ਬਣ ਸਕਣ।ਇਸ ਮੌਕੇ ਤੇ ਸ਼੍ਰੀਮਤੀ ਸ਼ਾਲਿਨੀ ਅਰੋੜਾ, ਅਪਰਾਜਿਤਾ ਕਪੂਰ, ਰਵਿੰਦਰ ਕੌਰ, ਸਰੋਜ ਬਾਲਾ, ਬਲਦੇਵ ਸਿੰਘ, ਰਵਿੰਦਰ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here